ਅਮਰੀਕਾ ਵਿੱਚ ਦੋ ਲੋਕਾਂ ਨੇ ਭੀੜ ਉੱਤੇ ਚਲਾਈਆਂ ਗੋਲੀਆਂ


ਨਿਊ ਆਰਲੀਅੰਸ, 29 ਜੁਲਾਈ (ਏਜੰਸੀ) : ਅਮਰੀਕਾ ਵਿੱਚ ਦੋ ਲੋਕਾਂ ਨੇ ਭੀੜ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਅਮਰੀਕਾ ਦੇ ਨਿਊ ਆਰਲੀਅੰਸ ਇਲਾਕੇ ਵਿੱਚ ਕਲੇਬੌਰਨ ਐਵੇਨਿਊ ਦੇ ਨੇੜੇ ਵਾਪਰੀ, ਜੋ ਕਿ ਫਰੈਂਚ ਕੁਆਰਟਰ ਤੋਂ ਤਿੰਨ ਮੀਲ ਦੀ ਦੂਰੀ ਉੱਤੇ ਸਥਿਤ ਹੈ।

ਸ਼ਹਿਰ ਦੇ ਪੁਲਿਸ ਚੀਫ਼ ਮਾਈਕਲ ਹੈਰੀਸਨ ਨੇ ਦੱਸਿਆ ਕਿ ਹਮਲਾਵਰਾਂ ਨੇ ਚੇਹਰੇ ਉੱਤੇ ਨਕਾਬ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਭੀੜ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ 2 ਮਰਦਾਂ ਅਤੇ ਇੱਕ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪੰਜ ਮਰਦ ਅਤੇ 2 ਔਰਤਾਂ ਸ਼ਾਮਲ ਹਨ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ਵਿੱਚ ਦੋ ਲੋਕਾਂ ਨੇ ਭੀੜ ਉੱਤੇ ਚਲਾਈਆਂ ਗੋਲੀਆਂ