ਅਮਰੀਕੀ ਪਾਬੰਦੀਆਂ ਦੇ ਚਲਦਿਆਂ ਈਰਾਨੀ ਅਰਥ ਵਿਵਸਥਾ ਹੋਈ ਢੇਰ


ਤਹਿਰਾਨ, 30 ਜੁਲਾਈ (ਏਜੰਸੀ) : ਅਮਰੀਕਾ ਵਲੋਂ 2015 ਵਿਚ ਕੀਤਾ ਗਿਆ ਪਰਮਾਣੂ ਸਮਝੌਤਾ ਇਸ ਸਾਲ ਮਈ ਵਿਚ ਤੋੜਨ ਤੋਂ ਬਾਅਦ ਈਰਾਨ ‘ਤੇ ਲਗਾਈ ਗਈ ਆਰਥਿਕ ਪਾਬੰਦੀਆਂ ਦਾ ਅਸਰ ਦਿਖਣ ਲੱਗਾ ਹੈ। ਈਰਾਨੀ ਅਰਥ ਵਿਵਸਥਾ ਪੂਰੀ ਤਰ੍ਹਾਂ ਢੇਰ ਹੋ ਗਈ ਹੈ। ਨਤੀਜੇ ਵਜੋਂ ਉਥੇ ਦੇ ਇਕ ਰਿਆਲ ਦੀ ਕੀਮਤ ਭਾਰਤੀ ਕਰੰਸੀ ਵਿਚ 16 ਪੈਸੇ ਦੇ ਬਰਾਬਰ ਹੋ ਗਈ ਹੈ। ਜਦ ਕਿ ਈਰਾਨੀਆਂ ਨੂੰ ਇਕ ਅਮਰੀਕੀ ਡਾਲਰ ਖਰੀਦਣ ਦੇ ਲਈ ਕਰੀਬ 1.12 ਲੱਖ ਰਿਆਲ ਚੁਕਾਉਣੇ ਪੈ ਰਹੇ ਹਨ। ਇਕ ਡਾਲਰ ਦੇ ਬਦਲੇ 98 ਹਜ਼ਾਰ ਰਿਆਲ ਦੀ ਕੀਮਤ ਤੋਂ ਬਾਅਦ ਇਹ ਡਾਲਰ ਈਰਾਨੀ ਰਿਆਲ ਦੀ ਡਿੱਗਦੀ ਕੀਮਤ ਦਾ ਨਵਾਂ ਰਿਕਾਰਡ ਹੈ।

ਹਾਲਾਂਕਿ ਸਰਕਾਰ ਵਲੋਂ ਇਕ ਜਨਵਰੀ ਨੂੰ ਤੈਅ ਇਕ ਡਾਲਰ ਦੇ ਬਦਲੇ 35,186 ਰਿਆਲ ਦੀ ਦਰ ਦੇ ਮੁਕਾਬਲੇ ਹੁਣ 44,070 ਰਿਆਲ ਦੀ ਸਰਕਾਰੀ ਦਰ ਤੈਅ ਕੀਤੀ ਗਈ ਹੈ। ਲੇਕਿਨ ਆਰਥਿਕ ਪਾਬੰਦੀਆਂ ਕਾਰਨ ਖੌਫਜ਼ਦਾ ਈਰਾਨੀ ਨਿਵਾਸੀਆਂ ਦਾ ਅਪਣੀ ਸੰਪਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਡਾਲਰ ਵਿਚ ਬਦਲ ਕੇ ਸੁਰੱਖਿਅਤ ਰੱਖਣ ਦੇ ਕਾਰਨ ਅਮਰੀਕੀ ਕਰੰਸੀ ਦੀ ਭਾਰੀ ਮੰਗ ਹੋ ਗਈ ਹੈ। ਜਿਸ ਕਾਰਨ ਡਾਲਰ ਦੇ ਮੁਕਾਬਲੇ ਰਿਆਲ ਦੇ ਭਾਅ ਲਗਾਤਾਰ ਡਿੱਗਦੇ ਜਾ ਰਹੇ ਹਨ।ਅਜੇ ਹਾਲਾਤ ਦੇ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ ਕਿਉਂਕਿ 7 ਅਗਸਤ ਨੂੰ ਅਮਰੀਕਾ ਵਲੋਂ ਇਸ ਦੇਸ਼ ਦੇ ਉਪਰ ਅਪਣੀ ਆਰਥਿਕ ਪਾਬੰਦੀਆਂ ਦਾ ਪਹਿਲ ਪੜਾਅ ਸ਼ੁਰੂ ਕਰਨਾ ਹੈ। ਲਗਾਤਾਰ ਥੱਲੇ ਜਾ ਰਹੀ ਈਰਾਨੀ ਅਰਥ ਵਿਵਸਥਾ ਵਿਚ ਤਾਜ਼ਾ ਗਿਰਾਵਟ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਈ ਹੈ।

ਪਹਿਲੀ ਵਾਰ ਮਾਰਚ ਵਿਚ 50 ਹਜ਼ਾਰ ਦੇ ਪੱਧਰ ਤੋਂ ਥੱਲੇ ਜਾਣ ਤੋਂ ਬਾਅਦ ਸਰਕਾਰ ਨੇ ਅਪ੍ਰੈਲ ਵਿਚ ਦਰ ਨੂੰ 42,000 ‘ਤੇ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਲਾਬਜ਼ਾਰੀ ਕਰਨ ਵਾਲਿਆਂ ‘ਤੇ ਕੜੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਲੇਕਿਨ ਕਮਜ਼ੋਰ ਹੁੰਦੀ ਅਰਥ ਵਿਵਸਥਾ ਅਤੇ ਨਿਰਯਾਤ ਦੇ ਠੱਪ ਹੋਣ ਕਾਰਨ ਇਸ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਸਰਕਾਰ ਨੇ ਪਿਛਲੇ ਹਫ਼ਤੇ ਅਪਣੇ ਸੈਂਟਰਲ ਬੈਂਕ ਦੇ ਮੁਖੀ ਹਸਨ ਰੂਹਾਨੀ ਨੂੰ ਵੀ ਇਸ ਸੰਕਟ ਨਾਲ ਨਿਪਟਣ ਵਿਚ ਅਸਫ਼ਲ ਰਹਿਣ ਦੇ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਪਾਬੰਦੀਆਂ ਦੇ ਚਲਦਿਆਂ ਈਰਾਨੀ ਅਰਥ ਵਿਵਸਥਾ ਹੋਈ ਢੇਰ