ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦਾ ਅਫ਼ਗਾਨਿਸਤਾਨ ‘ਚ ਜਿਊਣਾ ਮੁਹਾਲ


ਕਾਬੁਲ, 3 ਜੁਲਾਈ (ਏਜੰਸੀ) : ਅਫ਼ਗਾਨਿਸਤਾਨ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੀ ਹੱਤਿਆ ਤੋਂ ਬਾਅਦ ਹੁਣ ਭਾਈਚਾਰੇ ਦੇ ਕੁਝ ਲੋਕ ਦੇਸ਼ ਛੱਡਣ ‘ਤੇ ਵਿਚਾਰ ਕਰ ਰਹੇ ਹਨ। ਜਲਾਲਾਬਾਦ ਵਿਚ ਹੋਏ ਆਤਮਘਾਤੀ ਹਮਲੇ ਵਿਚ ਸਿੱਖ ਭਾਈਚਾਰੇ ਦੇ 13 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਅਫ਼ਗਾਨਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਕਈ ਲੋਕ ਦੇਸ਼ ਛੱਡ ਕੇ ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਦੇ ਪੀੜਤਾਂ ਵਿਚ ਸੰਸਦੀ ਚੋਣ ਵਿਚ ਇੱਕੋ ਇੱਕ ਸਿੱਖ ਉਮੀਦਵਾਰ ਅਵਤਾਰ ਸਿੰਘ ਖਾਲਸਾ ਅਤੇ ਭਾਈਚਾਰੇ ਦੇ ਪ੍ਰਸਿੱਧ ਕਾਰਕੁਨ ਰਾਵਲ ਸਿੰਘ ਵੀ ਸ਼ਾਮਲ ਹਨ। ਤੇਜਵੀਰ ਸਿੰਘ ਨੇ ਕਿਹਾ ਕਿ ਮੈਂ ਤੈਅ ਕਰ ਲਿਆ ਹੈ ਕਿ ਅਸੀਂ ਇੱਥੇ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕਦੇ। ਹਮਲੇ ਵਿਚ ਤੇਜਵੀਰ ਦੇ ਅੰਕਲ ਦੀ ਵੀ ਮੌਤ ਹੋ ਗਈ ਸੀ।

ਹਿੰਦੂਆਂ ਅਤੇ ਸਿੱਖਾਂ ਦੇ ਨੈਸ਼ਨਲ ਪੈਨਲ ਦੇ ਸਕੱਤਰ ਤੇਜਵੀਰ ਨੇ ਕਿਹਾ ਕਿ ਇਸਲਾਮਿਕ ਅੱਤਵਾਦੀ ਸਾਡੀ ਧਾਰਮਿਕ ਰਸਮਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਅਫ਼ਗਾਨੀ ਹਨ। ਸਰਕਾਰ ਸਾਨੂੰ ਮਾਨਤਾ ਦਿੰਦੀ ਹੈ। ਲੇਕਿਨ ਅੱਤਵਾਦੀ ਸਾਡੇ ‘ਤੇ ਹਮਲੇ ਕਰਦੇ ਹਨ ਕਿਉਂਕਿ ਅਸੀਂ ਮੁਸਿਲਮ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖ ਭਾਈਖਾਰਾ ਹੁਣ ਕਰੀਬ 300 ਪਰਿਵਾਰਾਂ ਤੱਕ ਹੀ ਸੀਮਤ ਹੋ ਗਿਆ ਹੈ। ਸਾਡੇ ਕੋਲ ਦੋ ਗੁਰਦੁਆਰੇ ਹਨ, ਇਕ ਜਲਾਲਾਬਾਦ ਅਤੇ ਦੂਜਾ ਰਾਜਧਾਨੀ ਕਾਬੁਲ ਵਿਚ ਹੈ। ਤੁਹਾਨੂੰ ਦੱਸ ਦੇਈਏ ਕਿ ਬੇਸ਼ਕ ਹੀ ਅਫ਼ਗਾਨਿਸਤਾਨ ਮੁਸਲਿਮ ਬਹੁਗਿਣਤੀ ਹੋਵੇ ਪਰ ਇੱਥੇ 1990 ਦੇ ਦਹਾਕੇ ਵਿਚ ਗ੍ਰਹਿ ਯੁੱਧ ਛਿੜਨ ਤੋਂ ਪਹਿਲਾਂ ਤੱਕ ਢਾਈ ਲੱਖ ਤੋਂ ਜ਼ਿਆਦਾ ਸਿੱਖ ਅਤੇ ਹਿੰਦੂ ਰਹਿੰਦੇ ਸੀ।

ਇਕ ਦਹਾਕੇ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਰਿਪੋਰਟ ਵਿਚ ਦੱਸਿਆ ਸੀ ਕਿ ਅਫ਼ਗਾਨਿਸਤਾਨ ਵਿਚ ਕਰੀਬ 3 ਹਜ਼ਾਰ ਸਿੱਖ ਅਤੇ ਹਿੰਦੂ ਰਹਿੰਦੇ ਹਨ। ਸਿਆਸੀ ਨੁਮਾਇੰਦਗੀ ਅਤੇ ਪੂਜਾ ਪਾਠ ਦੀ ਆਜ਼ਾਦੀ ਦੇ ਬਾਵਜੂਦ ਅੱਤਵਾਦੀ ਹਮਲਿਆਂ ਅਤੇ ਅੱਤਿਆਚਾਰ ਤੋਂ ਤੰਗ ਆ ਕੇ ਹਜ਼ਾਰਾਂ ਲੋਕ ਭਾਰਤ ਚਲੇ ਆਏ। ਹੁਣ ਜਲਾਲਾਬਾਦ ਹਮਲੇ ਦੇ ਕੁਝ ਸਿੱਖਾਂ ਨੇ ਸ਼ਹਿਰ ਸਥਿਤ ਭਾਰਤੀ ਅੰਬੈਸੀ ਕੋਲੋਂ ਸ਼ਰਣ ਮੰਗੀ ਹੈ।

ਜਲਾਲਾਬਾਦ ਵਿਚ ਕਿਤਾਬ ਅਤੇ ਕੱਪੜੇ ਦੀ ਦੁਕਾਨਾਂ ਦੇ ਮਾਲਕ ਬਲਦੇਵ ਸਿੰਘ ਨੇ ਕਿਹਾ ਕਿ ਸਾਡੇ ਕੋਲ ਸਿਰਫ ਦੋ ਵਿਕਲਪ ਬਚੇ ਹਨ ਜਾਂ ਤਾਂ ਅਸੀਂ ਭਾਰਤ ਚਲੇ ਜਾਣ ਜਾਂ ਫੇਰ ਇਸਲਾਮ ਕਬੂਲ ਕਰ ਲੈਣ। ਭਾਰਤ ਨੇ ਅਫ਼ਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲੰਬੀ ਮਿਆਦ ਦਾ ਵੀਜ਼ਾ ਜਾਰੀ ਕੀਤਾ ਹੈ। ਅਫ਼ਗਾਨਿਸਤਾਨ ਵਿਚ ਭਾਰਤ ਦੇ ਰਾਜਦੂਤ ਵਿਨੇ ਕੁਮਾਰ ਨੇ ਕਿਹਾ ਕਿ ਉਹ ਬਗੈਰ ਕਿਸੇ ਸੀਮਾ ਦੇ ਭਾਰਤ ਵਿਚ ਰਹਿ ਸਕਦੇ ਹਨ। ਆਖ਼ਰੀ ਫੈਸਲਾ ਉਨ੍ਹਾਂ ਲੈਣਾ ਹੈ। ਅਸੀਂ ਇੱਥੇ ਉਨ੍ਹਾਂ ਦੀ ਮਦਦ ਦ ਲਈ ਤਿਆਰ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦਾ ਅਫ਼ਗਾਨਿਸਤਾਨ ‘ਚ ਜਿਊਣਾ ਮੁਹਾਲ