4 ਸਾਲ ਪਹਿਲਾਂ ਕਤਲ ਹੋਏ ਸਟੋਰ ਮਾਲਿਕ ਮਕਸੂਦ ਅਹਿਮਦ ਦੇ ਕਾਤਿਲ ਕੋਲੀ ਨੂੰ ਉਮਰ ਕੈਦ ਹੋਈ


ਕੈਲਗਰੀ (ਹਰਬੰਸ ਬੁੱਟਰ) : ਅਕਤੂਬਰ 2014 ਵਿੱਚ ਰੈੱਡ ਐਫ ਐਮ ਵਾਲੇ ਪਲਾਜ਼ਾ ਵਿੱਚ ਸਥਿੱਤ ਕੈਲਗਰੀ ਪ੍ਰੋਡਿਊਸ ਮਾਰਕਿਟ ਦੇ ਸੰਚਾਲਕ-ਮਾਲਕ ਮਕਸੂਦ ਅਹਿਮਦ ਦੀ ਲੁੱਟਮਾਰ ਕਰ ਕੇ ਉਸ ਦੀ ਹੱਤਿਆ ਕਰਨ ਦੇ ਸੰਬੰਧ ਵਿੱਚ ਦੋਸ਼ੀ ਐਲਾਨੇ ਗਏ 23 ਸਾਲਾ ਲੋਇਡ ਕੋਲੀ ਨੁੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਲੀ ਨੁੰ 17 ਸਾਲ ਤੱਕ ਪੈਰੋਲ ਨਹੀਂ ਮਿਲੇਗੀ। ਚੇਤੇ ਰਹੇ ਕਿ 8 ਅਕਤੂਬਰ, 2014 ਦੀ ਰਾਤ ਲਗਪਗ ਪੌਣੇ ਦਸ ਵਜੇ ਦੇ ਕਰੀਬ ਕੰਮ ਖ਼ਤਮ ਕਰਕੇ ਘਰ ਨੂੰ ਰਵਾਨਾ ਹੋਏ ਅਹਿਮਦ ਮਕਸੂਦ ਉੱਪਰ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਉਸ ਕੋਲ ਮਨੀ ਐਕਸਚੇਂਜ ਦੇ ਕੰਮ ਤੋਂ ਇਕੱਠੀ ਹੋਈ 70 ਹਜ਼ਾਰ ਡਾਲਰ ਦੀ ਰਕਮ ਸੀ ਜਿਸ ਉੱਪਰ ਇਹਨਾਂ ਕਾਤਲ ਲੁਟੇਰਿਆਂ ਦੀ ਨਜ਼ਰ ਸੀ। ਥੈਲਾ ਖੋਹਣ ਦੇ ਚੱਕਰ ਵਿੱਚ ਲੁਟੇਰਿਆਂ ਨੇ ਅਹਿਮਦ ਮਕਸੂਦ ‘ਤੇ ਹੱਲਾ ਬੋਲਿਆ ਸੀ ਪਰ ਅੱਗੋਂ ਮਕਸੂਦ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ।

ਇਸੇ ਦੌਰਾਨ ਉਸ ਨੂੰ ਛੁਰਾ ਮਾਰ ਦਿੱਤਾ ਗਿਆ ਤੇ ਹਸਪਤਾਲ ਵਿੱਚ ਮਕਸੂਦ ਦੀ ਮੌਤ ਹੋ ਗਈ ਸੀ। ਕਾਲੇ ਮੂਲ ਦੇ ਲੋਇਡ ਕੋਲੀ ਨੂੰ 17 ਜੂਨ 2015 ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਉਸ ਦਾ ਅਪਰਾਧਕ ਪਿਛੋਕੜ ਰਿਹਾ ਦੱਸਿਆ ਗਿਆ ਸੀ। ਅਹਿਮਦ ਮਕਸੂਦ ਦਾ ਪੁੱਤਰ ਕਮਰ ਮਕਸੂਦ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਜ਼ ਸਮੇਤ ਕੋਰਟ ਵਿੱਚ ਹਾਜ਼ਰ ਸੀ ਪਰ ਉਸ ਕੋਲੋਂ ਵਿਕਟਿਮ’ਜ਼ ਇਮਪੈਕਟ ਰਿਪੋਰਟ ਨਹੀਂ ਪੜ੍ਹੀ ਗਈ। ਕ੍ਰਾਊਨ ਨੇ ਇਹ ਰਿਪੋਰਟ ਪੜ੍ਹੀ। ਇਸ ਵਿੱਚ ਉਸ ਨੇ ਕਿਹਾ ਕਿ ਇਸ ਹਾਦਸੇ ਮਗਰੋਂ ਉਸ ਦੀ ਮਾਂ ਦੀ ਯਾਦਸ਼ਕਤੀ ਕਮਜ਼ੋਰ ਹੋ ਗਈ ਹੈ ਤੇ ਉਸ ਨੂੰ ਨੀੰਦ ਆਉਣੀ ਬੰਦ ਹੋ ਚੁੱਕੀ ਹੈ। ਜਿਸ ਵੇਲੇ ਇਹ ਵਾਰਦਾਤ ਅੰਜਾਮ ਦਿੱਤੀ ਗਈ ਸੀ, ਕੋਲੀ ਦੀ ਉਮਰ 19 ਸਾਲ ਸੀ। 70 ਹਜ਼ਾਰ ਡਾਲਰ ਲੁੱਟਣ ਮਗਰੋਂ ਲੁਟੇਰਿਆਂ ਨੇ ਐਡਮਿੰਟਨ ਜਾ ਕੇ ਹੋਟਲਾਂ ਵਿੱਚ ਰਹਿੰਦਿਆਂ ਹੋਇਆਂ ਮੌਜ ਮਸਤੀ ਕੀਤੀ ਸੀ। ਹੁਣ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

4 ਸਾਲ ਪਹਿਲਾਂ ਕਤਲ ਹੋਏ ਸਟੋਰ ਮਾਲਿਕ ਮਕਸੂਦ ਅਹਿਮਦ ਦੇ ਕਾਤਿਲ ਕੋਲੀ ਨੂੰ ਉਮਰ ਕੈਦ ਹੋਈ