ਹਰਮਨਪ੍ਰੀਤ ਨੂੰ ਰਾਹਤ ਦੇ ਸਕਦੀ ਪੰਜਾਬ ਸਰਕਾਰ, ਅਜੇ ਡੀਐਸਪੀ ਦੇ ਅਹੁਦੇ ‘ਤੇ ਬਰਕਰਾਰ


ਚੰਡੀਗੜ੍ਹ, 10 ਜੁਲਾਈ (ਏਜੰਸੀ) : ਪੰਜਾਬ ਸਰਕਾਰ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਰਾਹਤ ਦੇ ਸਕਦੀ ਹੈ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਹਰਮਨਪ੍ਰੀਤ ਅਜੇ ਵੀ ਡੀਐਸਪੀ ਹੀ ਹੈ। ਉਸ ਨੂੰ ਅਹੁਦਾ ਘਟਾ ਕੇ ਕਾਂਸਟੇਬਲ ਨਹੀਂ ਬਣਾਇਆ ਗਿਆ। ਖੇਡ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਵਿੱਚ ਪਤਾ ਲੱਗੇਗਾ ਕਿ ਯੂਨੀਵਸਰਟੀ ਗ਼ਲਤ ਹੈ ਜਾਂ ਹਰਮਨਪ੍ਰੀਤ। ਉਨ੍ਹਾਂ ਕਿਹਾ ਕਿ ਹਰਮਨ ਨਾਲ ਗੱਲ ਨਹੀਂ ਹੋਈ। ਉਸ ਦਾ ਵੀ ਪੱਖ ਸੁਣਿਆ ਜਾਏਗਾ। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲ਼ੋਂ ਪੁਲਿਸ ਦੇ ਡੀਐਸਪੀ ਅਹੁਦੇ ਤੋਂ ਹਟਾਉਣ ਦੀ ਚਰਚ ਸੀ।

ਦਰਅਸਲ ਪਿਛਲੇ ਦਿਨੀਂ ਉਸ ਦੀ ਡਿਗਰੀ ‘ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ਵਿੱਚ ਉਸ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ਵਿੱਚ ਜਮ੍ਹਾ ਕਰਵਾਈ ਗਈ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਹੈ। ਇਸ ਕਾਰਨ ਮਹਿਕਮੇ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਤੱਕ ਹੈ ਤਾਂ ਅਜਿਹੇ ‘ਚ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ 12ਵੀਂ ਪਾਸ ਨੂੰ ਡੀਐਸਪੀ ਬਣਾਉਣਾ ਪੰਜਾਬ ਪੁਲਿਸ ਦੇ ਨੇਮਾਂ ਤੋਂ ਬਾਹਰ ਹੈ। ਦੂਜੇ ਪਾਸੇ ਹਰਮਨਪ੍ਰੀਤ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਚਿੱਠੀ ਨਹੀਂ ਪ੍ਰਾਪਤ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਵੀ ਇਹ ਡਿਗਰੀ ਜਮ੍ਹਾ ਕਰਵਾਈ ਗਈ ਸੀ ਤਾਂ ਇਹ ਫਰਜ਼ੀ ਕਿਵੇਂ ਹੋ ਸਕਦੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਹਰਮਨਪ੍ਰੀਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਦੀ ਹੈ ਤਾਂ ਹਰਮਨ ਤੋਂ ਅਰਜੁਨ ਐਵਾਰਡ ਵੀ ਖੁੱਸ ਸਕਦਾ ਹੈ। ਹਾਲਾਂਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ। ਦੱਸ ਦੇਈਏ ਕਿ ਫਰਜ਼ੀ ਡਿਗਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਨੇ ਮੇਰਠ ਯੂਨੀਵਰਸਿਟੀ ‘ਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਨੇ ਹਰਮਨ ਦੀ ਡਿਗਰੀ ਦੇ ਰਜਿਸਟ੍ਰੇਸ਼ਨ ਨੰਬਰ ‘ਤੇ ਕਿਹਾ ਕਿ ਅਜਿਹਾ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਹੁੰਦਾ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਰਮਨਪ੍ਰੀਤ ਨੂੰ ਰਾਹਤ ਦੇ ਸਕਦੀ ਪੰਜਾਬ ਸਰਕਾਰ, ਅਜੇ ਡੀਐਸਪੀ ਦੇ ਅਹੁਦੇ ‘ਤੇ ਬਰਕਰਾਰ