ਸਵਿਸ ਬੈਂਕਾਂ ‘ਚ ਘੱਟ ਹੋਇਆ ਭਾਰਤੀਆਂ ਦਾ ਪੈਸਾ


ਨਵੀਂ ਦਿੱਲੀ, 25 ਜੁਲਾਈ (ਏਜੰਸੀ) : ਕਾਲੇ ਧਨ ਦੇ ਮੁੱਦੇ ਨੂੰ ਹਵਾ ਦੇਣ ਵਿਚ ਲੱਗੀ ਕਾਂਗਰਸ ਨੂੰ ਉਲਟਾ ਕੇਂਦਰ ਸਰਕਾਰ ਨੇ ਘੇਰ ਲਿਆ ਹੈ। ਸਵਿਟਜ਼ਰਲੈਂਡ ਤੋਂ ਅਧਿਕਾਰਤ ਜਾਣਕਾਰੀ ਮੰਗਵਾ ਕੇ ਸਰਕਾਰ ਨੇ ਦੱਸਿਆ ਕਿ 2016 ਦੇ ਮੁਕਾਬਲੇ 2017 ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਪੈਸੇ ਵਿਚ 34.5 ਫ਼ੀਸਦੀ ਦੀ ਕਮੀ ਹੋਈ ਹੈ। ਜਦ ਕਿ 2013 ਤੋਂ 2017 ਵਿਚਾਲੇ ਨਿੱਜੀ ਜਾਂ ਕਾਰਪੋਰੇਟ ਖਾਤਿਆਂ ਜ਼ਰੀਏ ਸਵਿਸ ਬੈਂਕਾਂ ਵਿਚ ਰੱਖੀ ਜਾਣ ਵਾਲੀ ਰਾਸ਼ੀ ਜਾਂ ਕਰਜ਼ ਵਿਚ 80.2 ਫੀਸਦੀ ਦੀ ਕਮੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਈ ਇਕ ਰਿਪੋਰਟ ਵਿਚ ਸਵਿਸ ਨੈਸ਼ਨਲ ਬੈਂਕ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ 2017 ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ 50 ਫ਼ੀਸਦੀ ਵਧੀ ਹੈ। ਇਸ ਰਿਪੋਰਟ ਜ਼ਰੀਏ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ।

ਵਿਰੋਧੀ ਧਿਰ ਰਾਫੇਲ ਅਤੇ ਕਾਲੇ ਧਨ ਨੂੰ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਹੈ। ਉਸੇ ਲਿਹਾਜ਼ ਨਾਲ ਸਰਕਾਰ ਨੇ ਜਵਾਬੀ ਕਾਰਵਾਈ ਦੀ ਰਣਨੀਤੀ ਤੈਅ ਕੀਤੀ ਹੈ। ਸਰਕਾਰ ਦੇ ਤੇਵਰ ਇਸ ਗੱਲ ਤੋਂ ਸਮਝੇ ਜਾ ਸਕਦੇ ਹਨ ਕਿ ਪਹਿਲਾਂ ਵਿੱਤ ਮੰਤਰੀ ਨੇ ਇਸ ‘ਤੇ ਰਾਜ ਸਭਾ ਵਿਚ ਜਵਾਬ ਦਿੱਤਾ ਫੇਰ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੱਤੀ ਤਾਂ ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵਿਟਰ ਹੈਂਡਲ ਰਾਹੀਂ ਸਵਿਸ ਬੈਂਕ ਵਿਚ ਰੱਖੇ ਪੈਸੇ ‘ਤੇ ਫੈਲ ਰਹੇ ਭਰਮ ਨੂੰ ਦੂਰ ਕਰਦੇ ਹੋਏ ਸਥਿਤੀ ਸਪਸ਼ਟ ਕੀਤੀ ਗਈ। ਇਸ ਦਾ ਸਾਰ ਇਹ ਹੈ ਕਿ ਜਦੋਂ ਤੋਂ ਐਨਡੀਏ ਸਰਕਾਰ ਆਈ ਹੈ ਉਦੋਂ ਤੋਂ ਸਵਿਸ ਬੈਂਕ ਵਿਚ ਰੱਖੇ ਭਾਰਤੀਆਂ ਦੇ ਪੈਸੇ ਵਿਚ ਲਗਾਤਾਰ ਕਮੀ ਹੋ ਰਹੀ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਵਿਸ ਬੈਂਕਾਂ ‘ਚ ਘੱਟ ਹੋਇਆ ਭਾਰਤੀਆਂ ਦਾ ਪੈਸਾ