ਸਰਬ ਸਾਂਝਾ ਕਵੀ ਦਰਬਾਰ ਵਿਖੇ ਸਰਦਾਰ ਰਤਨ ਸਿੰਘ ਢਿੱਲੋਂ ਅਤੇ ਕਿੱਟੀਕਿੱਟੀ ਬਿੱਲ ਦਾ ਸਨਮਾਨ ਕੀਤਾ ਗਿਆ !


ਬ੍ਰੈਮਪਟਨ (ਜਰਨੈਲ ਸਿੰਘ ਮਠਾੜੂ) ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਮਹੀਨਾ ਵਾਰ ਪ੍ਰੋਗਰਾਮ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਭਵਨ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਵੀ ਸੱਜਣ ਸਾਹਿਤਕਾਰ ਅਤੇ ਸਰੋਤੇ ਸ਼ਾਮਲ ਹੋੲੇ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਤੋਂ ਆਏ ਸਰਦਾਰ ਰਤਨ ਸਿੰਘ ਢਿੱਲੋਂ, ਉਪਕਾਰ ਸਿੰਘ ਪਦਮ ਸ੍ਰੀ ਸੁਰਜੀਤ ਪਾਤਰ ਦੇ ਛੋਟੇ ਭਰਾ ਸ਼ਾਮਲ ਹੋਏ। ਭੁਪਿੰਦਰ ਸਿੰਘ ਦੁੱਲੇ, ਸ਼ਿਵ ਸੰਨੀ ਜੀ, ਅਮਰਜੀਤ ਪੰਛੀ, ਇੰਗਲੈਂਡ ਤੋਂ ਆਏ ਕਿੱਟੀ ਬਿੱਲ ,ਭਾਰਤ ਤੋਂ ਆਏ ਅਜੀਤ ਸਿੰਘ ਸੋਹਲ ਹੋਰਾਂ ਨੇ ਆਪਣੇ ਫਨ ਦਾ ਬਹੁਤ ਵਧੀਆ ਮੁਜ਼ਾਹਰਾ ਕੀਤਾ।

ਉਪਕਾਰ ਸਿੰਘ ਪਾਤਰ ਜੀ ਨੇ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਰੁਸ਼ਨਾ ਦਿੱਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਰਤਨ ਸਿੰਘ ਢਿੱਲੋਂ ਨੇ ਵੀ ਆਪਣੀਆਂ ਰਚਨਾਵਾਂ ਦੀ ਵਧੀਆ ਪੇਸ਼ਕਾਰੀ ਕੀਤੀ ਅਤੇ ਸਰੋਤਿਆਂ ਨੇ ਤਾੜੀਆਂ ਨਾਲ ਭਰਪੂਰ ਹੁੰਗਾਰਾ ਦਿੱਤਾ। ਸਟੇਜ ਸਕੱਤਰ ਦੀ ਡਿਊਟੀ ਸਰਦਾਰ ਹਰਦਿਆਲ ਸਿੰਘ ਝੀਤਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਦਲਜੀਤ ਸਿੰਘ ਗੇਦੂ ਜੋ ਕਿ ਕੈਨੇਡਾ ਤੋਂ ਬਾਹਰ ਸਨ, ਉਨ੍ਹਾਂ ਨੇ ਵੀ ਇਸ ਪ੍ਰੋਗਰਾਮ ਦੀ ਫ਼ੋਨ ਤੇ ਵਧਾਈ ਦਿੱਤੀ ਅਤੇ ਪ੍ਰਧਾਨ ਜਸਵੀਰ ਸਿੰਘ ਸੈਂਭੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਉਪਰੰਤ ਫਾਊਂਡੇਸ਼ਨ ਵੱਲੋਂ ਸਰਦਾਰ ਰਤਨ ਸਿੰਘ ਢਿੱਲੋਂ ਦਾ ਅਤੇ ਕਿੱਟੀ ਬੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਚਾਹ ਪਾਣੀ ਸਨੈਕਸ ਦਾ ਵਧੀਆ ਪ੍ਰਬੰਧ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਇਹ ਸਮਾਗਮ ਬਹੁਤ ਵਧੀਆ ਯਾਦਗਾਰੀ ਹੋ ਕੇ ਨਿੱਬੜਿਆ। ਆਉਣ ਵਾਲੇ ਪ੍ਰੋਗਰਾਮਾਂ ਅਤੇ ਹੋਰ ਜਾਣਕਾਰੀ ਲਈ ( 416 305 9878 ) ਇਸ ਨੰਬਰ ਤੇ ਗੱਲਬਾਤ ਕੀਤੀ ਜਾ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਬ ਸਾਂਝਾ ਕਵੀ ਦਰਬਾਰ ਵਿਖੇ ਸਰਦਾਰ ਰਤਨ ਸਿੰਘ ਢਿੱਲੋਂ ਅਤੇ ਕਿੱਟੀਕਿੱਟੀ ਬਿੱਲ ਦਾ ਸਨਮਾਨ ਕੀਤਾ ਗਿਆ !