ਸਰਦਾਰ ਬਰਜਿੰਦਰ ਸਿੰਘ (ਮੱਖਣ ਬਰਾੜ ) ਬਲਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਧਾਰੇ


ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਬੀਤੇ ਐਤਵਾਰ ਭਾਰਤ ਤੋਂ ਆਏ ਬਰਜਿੰਦਰ ਸਿੰਘ (ਮੱਖਣ ਬਰਾੜ ) ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਬਲਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ, ਸਰਦਾਰ ਨਸੀਬ ਸਿੰਘ ਸੰਧੂ ਨਾਲ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪਹੁੰਚੇ। ਚੇਤੇ ਰਹੇ ਕਿ ਸਰਦਾਰ ਨਸੀਬ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਮੋਗਾ ਜ਼ਿਲ੍ਹਾ ਦੇ ਸਕੱਤਰ ਜਨਰਲ ਹਨ, ਨੇ ਪਾਰਟੀ ਦੀਆਂ ਸਰਗਰਮੀਆਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਸਰਦਾਰ ਦਲਜੀਤ ਸਿੰਘ ਗੈਦੂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੀ ਨਾਲ ਸ਼ਾਮਿਲ ਸਨ।

ਗੁਰਨਾਮ ਸਿੰਘ ਸੰਧੂ, ਹਾਕਮ ਸਿੰਘ ਇੰਦਗੜ੍ਹ, ਕੁਲਦੀਪ ਸਿੰਘ ਬਿੱਲੂ, ਦਵਿੰਦਰ ਸਿੰਘ ਮਾਂਗਟ , ਕਸ਼ਮੀਰ ਸਿੰਘ ਕਾਹਲੋਂ ਨੇ ਵੀ ਬਰਜਿੰਦਰ ਸਿੰਘ ਮੱਖਣ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਵੀ ਹੁਕਮ ਹੋਵੇਗਾ , ਉਸ ਤੇ ਪੂਰੇ ਸਿਦਕ ਨਾਲ ਪਹਿਰਾ ਦਿੱਤਾ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਕੈਨੇਡਾ, ਪੂਰੇ ਤਨ, ਮਨ, ਧਨ ਨਾਲ ,ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ। ਅੰਤ ਵਿੱਚ ਸਰਦਾਰ ਨਸੀਬ ਸਿੰਘ ਸੰਧੂ ਨੇ ਆਈ ਸਾਰੀ ਸੰਗਤ, ਦੀਦਾਰ ਸਿੰਘ ਗਿੱਲ ਤੇ ਬਚਿੱਤਰ ਸਿੰਘ ਘੋਲੀਆ ਦਾ ਵੀ ਧੰਨਵਾਦ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਦਾਰ ਬਰਜਿੰਦਰ ਸਿੰਘ (ਮੱਖਣ ਬਰਾੜ ) ਬਲਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਧਾਰੇ