ਸਦਨ ਅੰਦਰ ਪੱਪੀ-ਜੱਫ਼ੀ ਨਹੀਂ ਚੱਲਦੀ : ਹਰਸਿਮਰਤ ਬਾਦਲ


ਨਵੀਂ ਦਿੱਲੀ, 20 ਜੁਲਾਈ (ਏਜੰਸੀ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਸਰਕਾਰ ਖ਼ਿਲਾਫ਼ ਪੇਸ਼ ਬੇਵਿਸਾਹੀ ਮਤੇ ’ਤੇ ਚੱਲ ਰਹੀ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਜੱਫੀ ਪਾਉਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਸਦ ਵਿੱਚ ਆਉਣ ਤੋਂ ਪਹਿਲਾਂ ਉਹ ਕੀ ਖਾ ਕੇ ਆਏ ਸਨ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਇਸ ਆਗੂ ਨੇ ਪੰਜਾਬੀਆਂ ’ਤੇ ‘ਨਸ਼ੇੜੀ’ ਹੋਣ ਦਾ ਦੋਸ਼ ਲਾਇਆ ਸੀ। ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਸਦਨ ਵਿੱਚ ਖੜ੍ਹੇ ਹੋ ਕੇ ਰਾਹੁਲ ਵੱਲੋਂ ਪ੍ਰਧਾਨ ਮੰਤਰੀ ਨੂੰ ਜੱਫੀ ਪਾਏ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਦਨ ਵਿੱਚ ‘ਪੱਪੀ ਜੱਫੀ’ ਨਹੀਂ ਪਾ ਸਕਦੇ।

ਰਾਹੁਲ ਗਾਂਧੀ ਦੀ ਤਕਰੀਰ ਦੌਰਾਨ ਪਏ ਰੌਲੇ ਰੱਪੇ ਕਰਕੇ ਜਦੋਂ ਸਦਨ ਬ੍ਰੇਕ ਮਗਰੋੋਂ ਮੁੜ ਜੁੜਿਆ ਤਾਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਦੀ ਤਕਰੀਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਬੀਬੀ ਬਾਦਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਬੈਂਚਾਂ ’ਤੇ ਬੈਠੀ ਅਕਾਲੀ ਦਲ ਦੀ ਮਹਿਲਾ ਆਗੂ ਤਕਰੀਰ ਦੌਰਾਨ ਉਹਨੂੰ ਵੇਖ ਕੇ ਮੁਸਕੁਰਾ ਰਹੀ ਸੀ। ਮਗਰੋਂ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਰਾਹੁਲ ’ਤੇ ‘ਡਰਾਮੇਬਾਜ਼ੀ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਉਹ ਸਾਨੂੰ ਪੰਜਾਬੀਆਂ ਨੂੰ ਨਸ਼ੇੜੀ ਦੱਸਦੇ ਹਨ। ਸੋ ਮੈਂ ਉਨ੍ਹਾਂ ਨੂੰ ਹੱਸ ਕੇ ਪੁੱਛਿਆ, ‘ਆਜ ਆਪ ਕੌਣ ਸਾ ਕਰ ਕੇ ਆਏ ਹੈਂ (ਅੱਜ ਕੀ ਖਾ ਕੇ ਆਏ ਹੋ)। ਉਨ੍ਹਾਂ ਮੈਨੂੰ ਮੁਸਕਰਾਉਂਦਿਆਂ ਵੇਖਿਆ, ਪਰ ਉਹ ਮੇਰੀ ਗੱਲ ਨਹੀਂ ਸਮਝ ਸਕੇ।’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਦਨ ਅੰਦਰ ਪੱਪੀ-ਜੱਫ਼ੀ ਨਹੀਂ ਚੱਲਦੀ : ਹਰਸਿਮਰਤ ਬਾਦਲ