ਰੋਇਲ ਮਾਊਂਟ ਸੀਨੀਅਰ ਕਲੱਬ ਵੱਲੋਂ ਮਾਊਂਟ ਰੋਲ ਸਰਕਲ ਪਾਰਕ ਵਿੱਚ ਕੈਨੇਡਾ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ


ਬਰੈਂਪਟਨ (ਜਰਨੈਲ ਸਿੰਘ ਮਠਾੜੂ) ਬੀਤੇ ਦਿਨੀਂ ਰੋਇਲ ਮਾਊਂਟ ਸੀਨੀਅਰ ਕਲੱਬ ਵੱਲੋਂ ਮਾਊਂਟ ਰੋਲ ਸਰਕਲ ਪਾਰਕ ਵਿੱਚ ਕੈਨੇਡਾ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸੀਨੀਅਰ ਮਰਦ ਅਤੇ ਬੀਬੀਆਂ ਦੀ ਭਰਵੀਂ ਹਾਜ਼ਰੀ ਸੀ। ਪਾਰਕ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਇਸ ਮੌਕੇ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ, ਉਪ ਪ੍ਰਧਾਨ ਰਣਜੀਤ ਸਿੰਘ ਗਿੱਲ, ਸੈਕਟਰੀ ਸ਼ਰਨਜੀਤ ਸਿੰਘ ਬੱਲ , ਪ੍ਰਿੰਸੀਪਲ ਹਰਦਿਆਲ ਸਿੰਘ ਦਿੳੁਲ ਅਤੇ ਹੋਰਨਾਂ ਨੇ ਆਪੋ ਆਪਣੀਆਂ ਕਵਿਤਾਵਾਂ ਕੈਨੇਡਾ ਦੇ ਸਬੰਧੀ ਸੁਣਾੲੀਆਂ ਅਤੇ ਸਰੋਤਿਆਂ ਨੇ ਇਸ ਦਾ ਭਰਪੂਰ ਅਨੰਦ ਮਾਣਿਆ।

ਇਸ ਸਮਾਗਮ ਵਿੱਚ ਸਰਦਾਰ ਦਲਜੀਤ ਸਿੰਘ ਗੈਦੂ ਚੇਅਰਮੈਨ ਆਫ (ਸਕਾਈਡੋਮ ਗਰੁੱਪ ਕੰਪਨੀ) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸਨ। ਇਸ ਮੇਲੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਦੀਆਂ ਵੀ ਦੌੜਾਂ ਅਤੇ ਹੋਰ ਖੇਡਾਂ ਵਿਚ ਬੀਬੀਆਂ ਨੇ ਵੀ ਹਿੱਸਾ ਲਿਆ। ਜੇਤੂ ਉਮੀਦਵਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰਾ ਦਿਨ ਚਾਹ, ਸਮੋਸਾ, ਪਕੌੜੇ , ਮਠਿਆਈਆਂ ਦਾ ਲੰਗਰ ਚੱਲਦਾ ਰਿਹਾ ਅਤੇ ਸੰਗਤਾਂ ਨੇ ਲੰਗਰ ਦਾ ਬਹੁਤ ਆਨੰਦ ਮਾਣਿਆ। ਸਾਰਾ ਦਿਨ ਪਾਰਕ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਇਲਾਕੇ ਦੇ ਸਾਰੇ ਸੀਨੀਅਰ ਨੇ ਰਲ ਕੇ ਕੈਨੇਡਾ ਡੇਅ ਮਨਾਇਆ ਅਤੇ ਪੂਰਾ ਮੰਨੋਰੰਜਨ ਵੀ ਕੀਤਾ ਅਤੇ ਇੱਕ ਦੂਜੇ ਨੂੰ ਕੈਨੇਡਾ ਦੇ 151ਵਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਦਲਜੀਤ ਸਿੰਘ ਗੈਦੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰਿਆਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਮਾਂ ਬਾਪ ਦੀ ਸੇਵਾ ਕਰਨ ਦਾ ਸੁਝਾਅ ਵੀ ਦਿੱਤਾ ਅਤੇ ਕਲੱਬ ਵੱਲੋਂ ਸਨਮਾਨ ਕੀਤੇ ਜਾਣ ਤੇ ਕਲੱਬ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਧੰਨਵਾਦ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰੋਇਲ ਮਾਊਂਟ ਸੀਨੀਅਰ ਕਲੱਬ ਵੱਲੋਂ ਮਾਊਂਟ ਰੋਲ ਸਰਕਲ ਪਾਰਕ ਵਿੱਚ ਕੈਨੇਡਾ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ