ਮੋਦੀ ਦੇ ਦਾਅਵਿਆਂ ਦੀ ਮਨਮੋਹਨ ਸਿੰਘ ਨੇ ਖੋਲ੍ਹੀ ਪੋਲ!


ਨਵੀਂ ਦਿੱਲੀ, 22 ਜੁਲਾਈ (ਏਜੰਸੀ) : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਰਕਾਰੀ ਦਾਅਵਿਆਂ ਨੂੰ ਜ਼ੁਮਲਾ ਕਰਾਰ ਦਿੱਤਾ ਹੈ। ਅੱਜ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਬੈਠਕ ਵਿੱਚ ਬੋਲਦਿਆਂ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ‘ਚ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਰਕਾਰੀ ਦਾਅਵਿਆ ਲਈ 14 ਫੀਸਦੀ ਖੇਤੀ ਵਿਕਾਸ ਦਰ ਲੋੜੀਂਦੀ ਹੋਵੇਗੀ, ਜੋ ਕਿਤੇ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜ਼ੁਮਲਿਆਂ ਨਾਲ ਜਨਤਾ ਨੂੰ ਭਰਮਾ ਰਹੀ ਹੈ। ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਅਸਲੀਅਤ ਤੋਂ ਦੂਰ ਹਨ। ਇਸ ਟੀਚੇ ਨੂੰ ਪੂਰਾ ਕਰਨ ਲਈ 14 ਫੀਸਦੀ ਖੇਤੀ ਵਿਕਾਸ ਦਰ ਲੋੜੀਂਦੀ ਹੈ ਜਦੋਂਕਿ ਸਾਲ 2017-18 ਵਿੱਚ ਇਹ 2.1% ਰਹੀ ਹੈ। ਇਸ ਲਈ ਮੋਦੀ ਸਰਕਾਰ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ।

ਇਸ ਮੌਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਬੀਤ ਚੁੱਕੇ ਤੇ ਆਉਣ ਵਾਲੇ ਸਮੇਂ ਨੂੰ ਅਧਾਰ ਬਣਾ ਕੇ ਪਾਰਟੀ ਵਰਕਰਾਂ ਨੂੰ ਦੇਸ਼ ਦੇ ਹਿੱਤ ਲਈ ਲੜਨਾ ਪਵੇਗਾ। ਕਾਂਗਰਸ ਦੀ ਸੀਨੀਅਰ ਲੀਡਰ ਸੋਨੀਆ ਗਾਂਧੀ ਨੇ ਵੀ ਮੋਦੀ ਸਰਕਾਰ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਖਤਰਨਾਕ ਸ਼ਾਸਨ ਤੋਂ ਬਚਾਉਣ ਦੀ ਲੋੜ ਹੈ ਜੋ ਭਾਰਤੀ ਲੋਕਤੰਤਰ ਨੂੰ ਸੰਕਟ ‘ਚ ਪਾ ਰਿਹਾ ਹੈ। ਇਸ ਮੌਕੇ ਸੋਨੀਆ ਗਾਂਧੀ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਗਠਬੰਧਨ ਕਰਨ ਤੇ ਉਸਨੂੰ ਸਫਲ ਬਣਾਉਣ ਲਈ ਵਚਨਬੱਧ ਹਾਂ ਤੇ ਇਸ ਕੋਸ਼ਿਸ਼ ‘ਚ ਸਾਰੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਨਾਲ ਹਨ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ‘ਚ ਅੱਜ ਕਾਂਗਰਸ ਕਾਰਜਕਾਰਨੀ ਦੀ ਪਹਿਲੀ ਬੈਠਕ ਹੋਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਦੇ ਦਾਅਵਿਆਂ ਦੀ ਮਨਮੋਹਨ ਸਿੰਘ ਨੇ ਖੋਲ੍ਹੀ ਪੋਲ!