ਮੁੰਨਾ ਬਜਰੰਗੀ ਦੀ ਹੱਤਿਆ ਦੇ ਬਾਅਦ CM ਯੋਗੀ ਸਖ਼ਤ


ਲਖਨਊ, 11 ਜੁਲਾਈ (ਏਜੰਸੀ) : ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੀ ਮੌਜੂਦਾ ਜੇਲ੍ਹ ਪ੍ਰਣਾਲੀ ਨੂੰ ਦੁਰੁਸਤ ਕਰਨ ਲਈ ਪ੍ਰਦੇਸ਼ ਦੇ ਪੂਰਵ ਪੁਲਿਸ ਪ੍ਰਮੁੱਖ ਸੁਲਖਾਨ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਪ੍ਰਧਾਨ ਸਕੱਤਰ ਅਰਵਿੰਦ ਕੁਮਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਨੇ ਕਾਰਾਗਾਰੋਂ ਦੀ ਮੌਜੂਦਾ ਪ੍ਰਣਾਲੀ ਨੂੰ ਦੁਰੁਸਤ ਕਰਨ ਅਤੇ ਉਸ ਵਿੱਚ ਸੁਧਾਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਮੌਜੂਦਾ ਕਮੇਟੀ ਦੋ ਮਹੀਨੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਮੇਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਪੂਰਵ ਡੀਜੀਪੀ ਸੁਲਖਾਨ ਸਿੰਘ ਕਰਨਗੇ। ਕਿਹਾ ਜਾ ਰਿਹਾ ਹੈ ਕਿ ਦੋ ਹੋਰ ਮੈਬਰ ਹਰਿਸ਼ੰਕਰ ਅਤੇ ਮਹਾਨਿਰੀਕਸ਼ਕ ਵੀ ਸ਼ਾਮਿਲ ਹੋਣਗੇ।

ਜਿਕਰਯੋਗ ਹੈ ਕਿ ਪਿਛਲੇ ਦਿਨਾਂ `ਚ ਬੀਜੇਪੀ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਦੇ ਆਰੋਪੀ ਮੁੰਨਾ ਬਜਰੰਗੀ ਦੀ ਬਾਗਪਤ ਜੇਲ੍ਹ ਵਿਚ ਹਤਿਆ ਕਰ ਦਿੱਤੀ ਗਈ ਸੀ। ਤੁਹਾਨੂੰ ਦਸ ਦੇਈਏ ਕਿ ਉਹ ਮੁਖਤਾਰ ਅੰਸਾਰੀ ਦੇ ਬਹੁਤ ਕਰੀਬੀ ਹੋਇਆ ਕਰਦੇ ਸਨ। ਦਸ ਦੇਈਏ ਕਿ ਮੁੰਨਾ ਬਜਰੰਗੀ ਤੇ ਕਾਫੀ ਹਤਿਆ ਕਾਂਡ ਅਤੇ ਲੁਟ ਦੇ ਮੁਕਦਮੇ ਦਰਜ ਸਨ। ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਮੁੰਨਾ ਦੀ ਪਤਨੀ ਨੇ ਐਸਸਟੀਐਫ ਉੱਤੇ ਇਲਜ਼ਾਮ ਲਗਾਉਂਦੇ ਹੋਏ ਮੁਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਸੁਰਖਿਆ ਦੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਪਤੀ ਦੀ ਜਾਨ ਨੂੰ ਖ਼ਤਰਾ ਹੈ.ਉਸ ਸਮੇਂ ਮੁੰਨਾ ਝਾਂਸੀ ਜੇਲ੍ਹ ਵਿਚ ਬੰਦ ਸੀ। ਪਰ ਉਸ ਸਮੇ ਸੂਬੇ ਦੀ ਸਰਕਾਰ ਨੇ ਇਸ ਮਾਮਲੇ ਨੂੰ ਜ਼ਿਆਦਾ ਧਿਆਨ ਵਿਚ ਨਹੀਂ ਰਖਿਆ।

ਪ੍ਰੇਮ ਪ੍ਰਕਾਸ਼ ਸਿੰਘ ਉਰਫ ਮੁੰਨਾ ਬਜਰੰਗੀ ਦੀ ਪਤਨੀ ਸੀਮਾ ਨੇ ਕਿਹਾ , ਮੇਰੇ ਪਤੀ ਦੀ ਜਾਨ ਨੂੰ ਖ਼ਤਰਾ ਹੈ ,ਉਸ ਨੇ ਕਿਹਾ ਕਿ ਯੂਪੀ ਏਸਟੀਏਫ ਅਤੇ ਪੁਲਿਸ ਉਸ ਦਾ ਐਨਕਾਊਂਟਰ ਕਰਨ ਦੀ ਕੋਸਿਸ ਵਿਚ ਹਨ। ਉਸਨੇ ਇਹ ਵੀ ਦਸਿਆ ਕਿ ਝਾਂਸੀ ਜੇਲ੍ਹ ਵਿਚ ਮੁੰਨਾ ਬਜਰੰਗੀ ਦੇ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਯੋਗੀ ਸਰਕਾਰ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਉਸਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁੰਨਾ ਬਜਰੰਗੀ ਦੀ ਹੱਤਿਆ ਦੇ ਬਾਅਦ CM ਯੋਗੀ ਸਖ਼ਤ