ਮਹਿਬੂਬਾ ਦੀ ਧਮਕੀ: PDP ਤੋੜਨ ਦੀ ਕੋਸ਼ਿਸ਼ ਹੋਈ ਤਾਂ ਕਸ਼ਮੀਰ ‘ਚ ਹੋਰ ਸਲਾਊਦੀਨ ਪੈਦਾ ਹੋਣਗੇ


ਸ਼੍ਰੀਨਗਰ, 13 ਜੁਲਾਈ (ਏਜੰਸੀ) : ਭਾਰਤੀ ਜਨਤਾ ਪਾਰਟੀ ਦੀ ਸਹਿਯੋਗ ਨਾਲ ਤਿੰਨ ਸਾਲ ਤਕ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਰਹੀ ਮਹਿਬੂਬਾ ਮੁਫ਼ਤੀ ਨੇ ਪਾਰਟੀ ਨੂੰ ਇਸ਼ਾਰਿਆਂ ਵਿੱਚ ਸਖ਼ਤ ਚੇਤਾਵਨੀ ਦਿੱਤੀ ਹੈ। ਮੁਫ਼ਤੀ ਨੇ ਆਪਣੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਵਿੱਚ ਪੈਦਾ ਹੋ ਰਹੀ ਫੁੱਟ ‘ਤੇ ਕਿਹਾ ਕਿ ਜੇਕਰ ਦਿੱਲੀ ਨੇ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਸ਼ਮੀਰ ਵਿੱਚ ਕਈ ਹੋਰ ਸਲਾਊਦੀਨ ਪੈਦਾ ਹੋਣਗੇ।

ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਦਿੱਕਤ ਹੁੰਦੀ ਹੈ, ਪਰ ਜੇਕਰ ਦਿੱਲੀ ਨੇ 1987 ਵਾਂਗ ਇੱਥੋਂ ਦੀ ਜਨਤਾ ਦੇ ਵੋਟ ‘ਤੇ ਡਾਕਾ ਪਾਉਣ ਤੇ ਤੋੜ-ਭੰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਮਝਦੀ ਹਾਂ ਕਿ 1987 ਵਿੱਚ ਜਿਵੇਂ ਇੱਕ ਸਲਾਊਦੀਨ ਤੇ ਇੱਕ ਯਾਸਿਨ ਮਲਿਕ ਨੇ ਜਨਮ ਲਿਆ ਸੀ, ਇਸ ਵਾਰ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹਾਲਾਤ ਇਸ ਤੋਂ ਵੀ ਖ਼ਰਾਬ ਹੋਣਗੇ। ਮਹਿਬੂਬਾ ਦੇ ਇਸ ਬਿਆਨ ਨੂੰ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਤਾਸ਼ਾ ਭਰਿਆ ਦੱਸਿਆ ਹੈ।

ਹਾਲ ਹੀ ਵਿੱਚ ਪੀਡੀਪੀ ਦੇ ਛੇ ਵਿਧਾਇਕਾਂ ਨੇ ਬਗ਼ਾਵਤ ਕੀਤੀ ਹੈ। ਸਾਰੇ ਨਾਰਾਜ਼ ਵਿਧਾਇਕਾਂ ਦਾ ਕਹਿਣਾ ਹੈ ਕਿ ਪੀਡੀਪੀ ਫੈਮਿਲੀ ਡੈਮੋਕ੍ਰੈਟਿਕ ਪਾਰਟੀ ਬਣ ਚੁੱਕੀ ਹੈ। ਬਾਗ਼ੀ ਵਿਧਾਇਕਾਂ ਵਿੱਚ ਜਾਵੇਗ ਬੇਗ਼, ਯਾਸਿਰ ਰੇਸ਼ੀ, ਅਬਦੁਲ ਮਜ਼ੀਦ, ਇਮਰਾਨ ਅੰਸਾਰੀ, ਅਬੀਦ ਹੁਸੈਨ ਅੰਸਾਰੀ ਤੇ ਮੁਹੰਮਦ ਅੱਬਾਸ ਵਾਨੀ ਸ਼ਾਮਲ ਹਨ। 19 ਜੂਨ 2018 ਨੂੰ ਬੀਜੇਪੀ ਨੇ ਪੀਡੀਪੀ ‘ਤੇ ਕਈ ਗੰਭੀਰ ਇਲਜ਼ਾਮ ਲਾਉਂਦਿਆਂ ਖ਼ੁਦ ਨੂੰ ਗਠਜੋੜ ਤੋਂ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਤੇ ਸੂਬੇ ਵਿੱਚ ਰਾਜਪਾਲ ਸਾਸ਼ਨ ਲਾਗੂ ਹੋ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਹਿਬੂਬਾ ਦੀ ਧਮਕੀ: PDP ਤੋੜਨ ਦੀ ਕੋਸ਼ਿਸ਼ ਹੋਈ ਤਾਂ ਕਸ਼ਮੀਰ ‘ਚ ਹੋਰ ਸਲਾਊਦੀਨ ਪੈਦਾ ਹੋਣਗੇ