ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ ਪੰਜਾਬੀ ਦੇ ਵਿਕਾਸ ਤੇ ਦੰਦਾਂ ਦੀ ਸਿਹਤ-ਸੰਭਾਲ ਤੇ ਚਰਚਾ ਹੋਈ


ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਾਸਿਕ ਮੀਟਿੰਗ ਦਾ ਆਗਾਜ਼ ਜਨਰਲ ਸਕੱਤਰ ਰਣਜੀਤ ਸਿੰਘ ਨੇ ਸੁਰਜੀਤ ਪਾਤਰ ਦੇ ਸ਼ੇਅਰ ਨਾਲ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ, ਸਰਬਜੀਤ ਕੌਰ ਉਪੱਲ , ਤਰਲੋਚਨ ਸੈਂਭੀ ਤੇ ਡਾਕਟਰ ਸੰਨੀ ਗਰੇਵਾਲ ਨੂੰ ਸੱਦਾ ਦਿੱਤਾ। ਗੁਰਚਰਨ ਸਿੰਘ ਹੇਹਰ ਨੇ ਬਿਰਹਾ ਦੇ ਗੀਤ ਨਾਲ ਪਹਿਲੀ ਹਾਜਰੀ ਲਵਾਈ। ਅਜਾਇਬ ਸਿੰਘ ਸੇਖੋਂ ਨੇ ਮੈਂ ਕੌਣ ਹਾਂ ਨਾਮ ਦੀ ਰਚਨਾ , ਜੋਰਾਵਰ ਸਿੰਘ ਬਾਂਸਲ ਨੇ ਨਜ਼ਮ ਚਿਹਰੇ ਤੇ ਬਲਵੀਰ ਸਿੰਘ ਗੋਰਾ ਨੇ ਯਾਰਾਂ ਨਾਲੋਂ ਲਿਸਟ ਵਿਰੋਧੀਆਂ ਦੀ ਲੰਬੀ ਬਹੁਤ ਹੀ ਨਵੇਕਲੀ ਕਿਸਮ ਦਾ ਗੀਤ ਸਾਂਝਾਂ ਕੀਤਾ। ਦਵਿੰਦਰ ਮਲਹਾਂਸ ਨੇ ਕੰਵਰ ਸਿੱਧੂ ਦੀ ਲਿਖੀ ਫੁੱਟਬਾਲ ਤੇ ਨਸ਼ਿਆ ਉੱਤੇ ਟਿੱਪਣੀ ਕਰਦੀ ਕਵਿਤਾ ਸਾਂਝੀ ਕੀਤੀ।

ਰਜਿੰਦਰ ਕੌਰ ਚੋਹਕਾ ਨੇ ਪਰਵਾਸ ਦੀ ਜਿੰਦਗੀ ਨਾਲ ਸਬੰਧਿਤ ਲੇਖ ਤੇ ਮਾਂਵਾਂ ਰਾਤ ਨਾ ਸੌਦੀਆ ਕਵਿਤਾ ਸੁਣਾਈ। ਹਰੀਪਾਲ ਨੇ ਬਾਬਾ ਨਜ਼ਮੀ ਦੀ ਕਵਿਤਾ ਦੀਵਾ ਬਾਲ ਪੰਜਾਬੀ ਦਾ ਸੁਣਾ ਕੇ ਰੰਗ ਬੰਨ੍ਹਿਆ ਤੇ ਵੀਹ ਜੁਲਾਈ ਸ਼ਾਮ ਛੇ ਵਜੇ ਐਕਸ ਇੰਡੀਅਨ ਸਰਵਿਸ ਦੇ ਹਾਲ ਵਿੱਚ ਹੋਣ ਵਾਲੇ ਬਾਬਾ ਨਜਮੀ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ।ਇੱਕ ਹੋਰ ਸੂਚਨਾ ਸਾਂਝੀ ਕਰਦੇ ਹੋਏ ਮਹਿੰਦਰ ਐਸ ਪਾਲ ਨੇ ਤਿੰਨ ਅਗਸਤ ਨੂੰ ਹੋਣ ਵਾਲੇ ਗਦਰੀ ਬਾਬਿਆ ਦੇ ਮੇਲੇ ਤੇ ਹੋਣ ਵਾਲੇ ਕਵੀ ਦਰਵਾਰ ਦੀ ਜਾਣਕਾਰੀ ਦਿੱਤੀ ਤੇਅੱਜ ਸਭਾ ਦੇ ਖਾਸ ਮਹਿਮਾਨ ਦੰਦਾਂ ਦੇ ਡਾਕਟਰ ਸੰਨੀ ਗਰੇਵਾਲ ਦੀਆਂ ਪ੍ਰਾਪਤੀਆਂ ਤੇ ਵਲੰਟੀਅਰ ਸੇਵਾਵਾਂ ਬਾਰੇ ਸੰਖੇਪ ਪਰ ਬਹੁਤ ਹੀ ਖਾਸ ਜਾਣਕਾਰੀ ਸਾਂਝੀ ਕੀਤੀ। ਜਨਰਲ ਸਕੱਤਰ ਰਣਜੀਤ ਸਿੰਘ ਨੇ ਡਾਕਟਰ ਸੰਨੀ ਗਰੇਵਾਲ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਉਹਨਾਂ ਨੇ ਬਹੁਤ ਹੀ ਵਿਸਥਾਰ ਨਾਲ ਦੰਦਾਂ ਦੀ ਸੰਭਾਲ ਤੇ ਦੰਦਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ। Aੁੱਥੇ ਮੌਜੂਦ ਹਾਜ਼ਰੀਨ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਜਿੰਨ੍ਹਾ ਦਾ ਉਹਨਾਂ ਨੇ ਬਹੁਤ ਹੀ ਤਸੱਲੀਪੂਰਨ ਜਵਾਬ ਦਿੱਤੇ।

ਸਭਾ ਦੇ ਸਾਰੇ ਮੈਬਰਾਂ ਵਲੋਂ ਸਟੇਜ ਤੋਂ ਡਾਕਟਰ ਸਨੀ ਗਰੇਵਾਲ ਨੂੰ ਸਨਮਾਨ ਪਤੱਰ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ। ਡਾਕਟਰ ਸੰਨੀ ਗਰੇਵਾਲ ਮਸ਼ਹੂਰ ਲੇਖਿਕਾ ਜਗਦੀਸ਼ ਗਰੇਵਾਲ ਦੇ ਸਪੂਤ ਹਨ। ਉਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੰਗਲ ਚੱਠਾ ਨੇ ਕੈਨੇਡਾ ਦਿਵਸ ਤੇ ਆਪਣੀ ਕਵੀਸ਼ਰੀ ਸਾਂਝੀ ਕੀਤੀ। ਜੱਸ ਚਾਹਲ ਨੇ ਕੁਝ ਸ਼ੇਅਰ ਸੁਣਾਏ ਤੇ ਅਠਾਈ ਜੁਲਾਈ ਕਲਸਾ ਵਲੋਂ ਹੋਣ ਬਾਰੇ ਸਾਲਾਨਾ ਕਵੀ ਦਰਬਾਰ ਬਾਰੇ ਜਾਣਕਾਰੀ ਦਿਤੱੀ ਤੇ ਸਭ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਸੂਚਨਾਵਾਂ ਦੀ ਲੜ੍ਹੀ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਅਗਲੇ ਮਹੀਨੇ ਸਭਾ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਨਹੀਂ ਸਗੋਂ ਸਭਾ ਦਾ 19ਵਾਂ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ 18 ਅਗਸਤ ਦਿਨ ਸ਼ਨੀਵਾਰ ਦੁਪਿਹਰ 1-4 ਵਜੇ ਹੋਏਗਾ। ਜਿਸ ਵਿੱਚ ਐਡਮਿੰਟਨ ਦੀ ਵਸਨੀਕ ਲੋਕਧਾਰਾ ਵਿੱਚੋਂ ਜਨਮੀ ਲੇਖਿਕਾ, ਉੱਘੀ ਰੰਗਕਰਮੀ ਬਖਸ਼ ਸੰਘਾ ਦਾ ਸਨਮਾਨ ਤੇ ਕਵੀ ਦਰਬਾਰ ਹੋਏਗਾ।ਸਰਬਜੀਤ ਉੱਪਲ ਨੇ ਗੁਰਦੀਸ਼ ਗਰੇਵਾਲ ਦਾ ਲਿਖਿਆ ਗੀਤ ਪੱਗੜੀ ਸੰਭਾਲ Aਏ , ਜੋਗਾ ਸਿੰਘ ਸਹੋਤਾ ਨੇ ਬਚਪਨ ਦੇ ਦਿਨ , ਹਰਕੀਰਤ ਰਣਸ਼ੀਹ ਨੇ ਬੁਲਬੁਲਾ , ਜਸਵੰਤ ਸੇਖੋਂ ਨੇ ਕਵੀਸ਼ਰੀ, ਜਰਨੈਲ ਤੱਗੜ, ਲਖਵਿੰਦਰ ਜੌਹਲ, ਮਨਜੀਤ ਬਰਾੜ, ਸੇਵਾ ਸਿੰਘ, ਜੀਤ ਸਿੰਘ ਸਿੱਧੂ, ਤਰਲੋਕ ਚੁੱਘ ਤੇ ਸ਼ਿਵ ਕੁਮਾਰ ਸ਼ਰਮਾ ਨੇ ਰਚਨਾਵਾਂ ਤੇ ਚੁਟਕਲਿਆ ਨਾਲ ਹਾਜ਼ਰੀ ਲਵਾਈ। ਜਗਦੀਸ਼ ਸਿੰਘ ਚੋਹਕਾ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਤ ਕਰਨ ਵਾਸਤੇ ਆਪਣੇ ਵਿਚਾਰ ਪੇਸ਼ ਕੀਤੇ, ਇਸੇ ਜਾਣਕਾਰੀ ਵਿੱਚ ਵਾਧਾ ਕਰਦਿਆ ਪ੍ਰਧਾਨ ਬਲਜਿੰਦਰ ਸੰਘਾ ਤੇ ਤਰਲੋਚਨ ਸੈਂਭੀ ਨੇ ਸਭਾ ਵਲੋਂ ਪੰਜਾਬੀ ਬੋਲੀ ਲਈ ਪਾਏ ਜਾਂਦੇ ਯੋਗਦਾਨ ਦੀ ਚਰਚਾ ਕੀਤੀ।

ਇਸ ਸਮੇਂ ਬਲਵਿੰਦਰ ਸਿੰਘ ਜੌਹਲ, ਮਹਿੰਦਰ ਸਿੰਘ ਢਿਲੋਂ, ਦਿਲਾਵਰ ਸਿੰਘ ਸਮਰਾ, ਸੁਖਪਾਲ ਪਰਮਾਰ, ਜਸਮੀਤ ਸਿੰਘ ਧਾਮੀ, ਦਲਵੀਰ ਸਿੰਘ, ਅਵਤਾਰ ਕੌਰ ਤੱਗੜ, ਗੁਰਨਾਮ ਮੱਲੀ੍ਹ, ਪਰਮ ਮਾਹਲ, ਬਲਜਿੰਦਰ ਸ਼ੇਰਗਿੱਲ ਆਦਿ ਸ਼ਾਮਿਲ ਸਨ। ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਾਰੇ ਹਾਜਰੀਨ ਦਾ ਧੰਨਵਾਦ ਕੀਤਾ ਤੇ 18 ਅਗਸਤ ਨੂੰ ਹੋਣ ਵਾਲੇ ਸਲਾਨਾ ਸਮਾਗਮ ਤੇ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਤੇ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ ਪੰਜਾਬੀ ਦੇ ਵਿਕਾਸ ਤੇ ਦੰਦਾਂ ਦੀ ਸਿਹਤ-ਸੰਭਾਲ ਤੇ ਚਰਚਾ ਹੋਈ