ਦਿੱਲੀ ਤੋਂ ਪਰਤਦਿਆਂ ਹੀ ਬਦਲੇ ਕੈਪਟਨ, ‘ਆਪ’ ਨਾਲ ਨਹੀਂ ਗੱਠਜੋੜ ਦੀ ਲੋੜ


ਚੰਡੀਗੜ੍ਹ, 24 ਜੁਲਾਈ (ਏਜੰਸੀ) : ਦਿੱਲੀ ਤੋਂ ਪਰਤਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਇਰਾਦਾ ਬਦਲ ਗਿਆ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ 2019 ਵਿੱਚ ਕਾਂਗਰਸ ਆਪਣੇ ਦਮ ‘ਤੇ ਹੀ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਦੀ ਕੋਈ ਜਰੂਰਤ ਨਹੀਂ। ਇਸ ਤੋਂ ਪਹਿਲਾਂ ਦਿੱਲੀ ਵਿੱਚ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵੇਲੇ ਕੈਪਟਨ ਅਮਰਿੰਦਰ ਨੇ ਸੰਕੇਤ ਦਿੱਤਾ ਸੀ ਕਿ ਜੇ ਹਾਈਕਮਾਨ ਚਾਹੇਗੀ ਤਾਂ ‘ਆਪ’ ਨਾਲ ਵੀ ਗੱਠਜੋੜ ਹੋ ਸਕਦਾ ਹੈ।

ਕਾਂਗਰਸ ਹਾਈਕਮਾਨ ਵੀ ਸਪਸ਼ਟ ਕਰ ਚੁੱਕੀ ਹੈ ਕਿ ਬੀਜੇਪੀ ਨੂੰ ਹਰਾਉਣ ਲਈ ਹਰ ਪਾਰਟੀ ਨਾਲ ਹੱਥ ਮਿਲਾਇਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ। ਪਿਛਲੀਆਂ ਸਾਰੀਆਂ ਚੋਣਾਂ ਵਿੱਚ ਪੰਜਾਬ ਕਾਂਗਰਸ ਨੇ ਸਫਾਇਆ ਕੀਤਾ ਹੈ। ਇਸ ਲਈ ਕਾਂਗਰਸ ਨੂੰ ਪੰਜਾਬ ਵਿੱਚ ਕਿਸੇ ਗੱਠਜੋੜ ਦੀ ਲੋੜ ਨਹੀਂ। ਉਧਰ, ‘ਆਪ’ ਪੰਜਾਬ ਵੀ ਕਾਂਗਰਸ ਨਾਲ ਕਿਸੇ ਗੱਠਜੋੜ ਤੋਂ ਇਨਕਾਰ ਕਰ ਚੁੱਕੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦਿੱਲੀ ਤੋਂ ਪਰਤਦਿਆਂ ਹੀ ਬਦਲੇ ਕੈਪਟਨ, ‘ਆਪ’ ਨਾਲ ਨਹੀਂ ਗੱਠਜੋੜ ਦੀ ਲੋੜ