ਤੁਰਕੀ ਦਾ ਤਖਤਾ ਪਲਟਣ ਦੇ ਦੋਸ਼ ਵਿੱਚ ਕਨੇਡੀਅਨ ਨਾਗਰਿਕ ਦਾਊਦ ਹੈਚੀ ਨੂੰ ਹੋਈ 15 ਸਾਲ ਦੀ ਕੈਦ


ਦਾਊਦ ਕੋਲ ਕਨੇਡਾ ਅਤੇ ਤੁਰਕੀ ਦੀ ਦੋਹਰੀ ਨਾਗਰਿਕਤਾ ਹੈ

ਕੈਲਗਰੀ-ਹਰਬੰਸ ਬੁੱਟਰ : ਕੈਲਗਰੀ ਦੇ ਰਹਿਣ ਵਾਲੇ ਅਤੇ ਕਨੇਡਾ ਦੇ ਨਾਲ ਨਾਲ ਤੁਰਕੀ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਇਮਾਮ ਦਾਊਦ ਹੈਂਚੀ ਨੂੰ ਤੁਰਕੀ ਵਿੱਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੇਤੇ ਰਹੇ ਕਿ ਜੁਲਾਈ, 2016 ਵਿੱਚ ਤੁਰਕੀ ਦੇ ਪ੍ਰਧਾਨ ਰੈਸਿਪ ਤਈਅਪ ਐਰਦੋਗੈਨ ਦੀ ਸਰਕਾਰ ਖਿਲਾਫ਼ ਅਸਫ਼ਲ ਵਿਦਰੋਹ ਹੋਇਆ ਸੀ। ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਇਸ ਪਿੱਛੇ ਅਮਰੀਕਨ ਅਤੇ ਧਾਰਮਿਕ ਇਸਲਾਮਕ ਆਗੂ ਫਤਹਿਉੱਲਾ ਗਿਊਲੈੱਨ ਦਾ ਹੱਥ ਸੀ। ਕੈਲਗਰੀ ਨਿਵਾਸੀ ਇਮਾਮ ਦਾਊਦ ਹੈਂਚੀ ਨੂੰ ਇਸ ਅਸਫ਼ਲ ਤਖ਼ਤਾ ਪਲਟਣ ਮਗਰੋਂ ਗਿਰਫ਼ਤਾਰ ਕਰ ਲਿਆ ਗਿਆ ਸੀ।

ਦਾਊਦ ਹੈਂਚੀ ਨੂੰ ਵੀ ਇਸੇ ਗਿਰੋਹ ਦਾ ਮੈਂਬਰ ਦੱਸਦਿਆਂ ਕਾਬੂ ਕੀਤਾ ਗਿਆ ਸੀ ਅਤੇ ਹੁਣ ਚੱਲੇ ਮੁਕਦਮੇ ਪਿੱਛੋਂ ਉਸ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਦੇ ਫੋਨ ਤੋਂ ਗਿਊਲਨ ਦੇ ਸੁਨੇਹੇ ਅਤੇ ਹੋਰ ਇਤਰਾਜ਼ ਯੋਗ ਸਮੱਗਰੀ ਕਾਬੂ ਹੋਈ ਸੀ। 2016 ਵਿੱਚ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਬੀਮਾਰ ਪਿਤਾ ਨੂੰ ਮਿਲਣ ਲਈ ਉੱਥੇ ਗਿਆ ਸੀ। ਕਨੇਡਾ ਵਿੱਚ ਉਹ ਕੋਰੈਕਸ਼ਨਲ ਸਰਵਿਸਿਜ਼ ਨਾਲ ਕੰਮ ਕਰਦਾ ਸੀ। ਕਨੇਡਾ ਦਾ ਵਿਦੇਸ਼ ਵਿਭਾਗ ਹੁਣ ਤੁਰਕੀ ਦੇ ਅਧਿਕਾਰੀਆਂ ਨਾਲ ਤਾਲਮੇਲ ਵਿੱਚ ਹੈ ਤਾਂ ਕਿ ਇਮਾਮ ਦਾਊਦ ਹੈਂਚੀ ਨੂੰ ਕੈਨੇਡਾ ਵਾਪਸ ਲਿਆਂਦਾ ਜਾ ਸਕੇ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤੁਰਕੀ ਦਾ ਤਖਤਾ ਪਲਟਣ ਦੇ ਦੋਸ਼ ਵਿੱਚ ਕਨੇਡੀਅਨ ਨਾਗਰਿਕ ਦਾਊਦ ਹੈਚੀ ਨੂੰ ਹੋਈ 15 ਸਾਲ ਦੀ ਕੈਦ