ਡੋਪ ਟੈਸਟ ਰਾਹੀਂ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ : ਸੁਖਬੀਰ ਬਾਦਲ


ਅੰਮ੍ਰਿਤਸਰ, 25 ਜੁਲਾਈ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ। ਉਨ੍ਹਾਂ ਨੇ ਕਿਹਾ ਕਿ ਡੋਪ ਟੈਸਟ ਦੇ ਜ਼ਰੀਏ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਦਬਾਅ ਵਿਚ ਪੁਲਿਸ ਅਤੇ ਵਿਜੀਲੈਂਸ ਅਫ਼ਸਰ ਲੋਕਾਂ ‘ਤੇ ਝੂਠੇ ਕੇਸ ਦਰਜ ਕਰ ਰਹੇ ਹਨ। ਸਿੱਖ ਔਰਤਾਂ ਦੇ ਹੈਲਮਟ ‘ਤੇ ਕਿਹਾ ਕਿ ਇਹ ਸਾਡਾ ਧਾਰਮਿਕ ਮਾਮਲਾ ਹੈ। ਇਸ ਵਿਚ ਦਖਲਅੰਦਾਜ਼ੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵਿਚ ਕਾਂਗਰਸ ਕਹਿੰਦੀ ਸੀ ਕਿ 70 ਫ਼ੀਸਦੀ ਪੰਜਾਬ ਵਿਚ ਨਸ਼ਾ ਹੈ। ਹੁਣ ਲੱਗਦਾ ਹੈ ਕਿ 70 ਫ਼ੀਸਦੀ ਕਾਂਗਰਸੀ ਨਸ਼ੇੜੀ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਟੂਰਿਜ਼ਮ ਮਨਿਸਟਰ ਬਣੇ ਰਹਿਣ ਦੇ ਕਾਬਲ ਨਹੀਂ ਹਨ। ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹੈਲੀਕਾਪਟਰ ਯਾਤਰਾ ‘ਤੇ ਕਰੋੜਾਂ ਫਾਲਤੂ ਖ਼ਰਚਣ ‘ਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡਾਂ ਦਾ ਦੌਰਾ ਕਰਦੇ ਸੀ। ਕੈਪਟਨ ਕਿਤੇ ਜਾਂਦੇ ਹੀ ਨਹੀਂ ਤਾਂ ਖ਼ਰਚ ਕਿਵੇਂ ਹੋਵੇਗਾ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਮੌਜੂਦ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਡੋਪ ਟੈਸਟ ਰਾਹੀਂ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ : ਸੁਖਬੀਰ ਬਾਦਲ