ਖਹਿਰਾ ਸਣੇ ਸਾਰੇ ਆਪ ਵਿਧਾਇਕ ਅਚਾਨਕ ਦਿਲੀ ਸਦੇ


ਚੰਡੀਗੜ, 29 ਜੁਲਾਈ (ਏਜੰਸੀ) : ਆਮ ਆਦਮੀ ਪਾਰਟੀ ਨੇ ਅਜ ਪੰਜਾਬ ਤੋਂ ਆਪਣੇ ਸਾਰੇ ਵਿਧਾਇਕਾਂ ਨੂੰ ਹੰਗਾਮੀ ਬੈਠਕ ਲਈ ਦਿਲੀ ਸਦ ਲਿਆ ਹੈ. ਇਸ ਬਾਬਤ ਬਕਾਇਦਾ ਨਿਜੀ ਸੁਨੇਹੇ ਭੇਜ ਸਾਰੇ ਵਿਧਾਇਕਾਂ ਨੂੰ ਫੌਰਨ ਦਿਲੀ ਸਦਿਆ ਗਿਆ ਹੈ। ਅੰਦਰੂਨੀ ਸੂਤਰਾਂ ਕੋਲੋਂ ਮਿਲ ਰਹੀ ਜਾਣਕਾਰੀ ਮੁਤਾਬਿਕ ਪਾਰਟੀ ਦੇ ਕਰੀਬ ਚਾਰ ਵਿਧਾਇਕਾਂ ਨੇ ਸੁਖਪਾਲ ਖਹਿਰਾ ਨੂੰ ਬਤੌਰ ਨੇਤਾ ਵਿਰੋਧੀ ਧਿਰ ਅਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਚਨਚੇਤ ਲਾਂਭੇ ਕੀਤਾ ਗਿਆ ਹੋਣ ਮਗਰੋਂ ਬਣੇ ਹਾਲਾਤ ਸਾਂਭਣ ਦਾ ਹਾਈਕਮਾਨ ਨੂੰ ਤਰਲਾ ਕੀਤਾ ਹੈ।

ਇਸ ਤੋਂ ਪਹਿਲਾਂ ਖਹਿਰਾ ਵਲੋਂ ਅੱਠ ਵਿਧਾਇਕਾਂ ਸਮੇਤ ਪ੍ਰੈਸ ਕਨਫਰੰਸ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਕੇ ਹਾਈਕਮਾਨ ਉਤੇ ਫ਼ੈਸਲੇ ਨੂੰ ਮੁੜ ਵਿਚਾਰਣ ਲਈ ਮਜਬੂਰ ਕੀਤਾ ਗਿਆ ਹੋਣ ਦਾ ਵੀ ਸਿਟਾ ਇਸ ਹੰਗਾਮੀ ਬੈਠਕ ਨੂੰ ਮੰਨਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਅਤੇ ਪੰਜਾਬ ਦੇ ਬਹੁਤੇ ਵਿਧਾਇਕ ਖਹਿਰਾ ਖਿਲਾਫ ਕਰਵਾਈ ਦੀ ਜ਼ਿਮੇਵਾਰੀ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾਵਾਂ ਸਿਰ ਸੁਟ ਪਾਰਟੀ ਅੰਦਰ ਵਿਧਾਇਕਾਂ ਨੂੰ ਇਕਜੁਟ ਰੱਖਣ ਦੀ ਰਣਨੀਤੀ ਵੱਲ ਜਾ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਹਿਰਾ ਸਣੇ ਸਾਰੇ ਆਪ ਵਿਧਾਇਕ ਅਚਾਨਕ ਦਿਲੀ ਸਦੇ