ਕੈਪਟਨ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਗੱਫਾ


ਚੰਡੀਗੜ੍ਹ, 8 ਜੁਲਾਈ (ਏਜੰਸੀ) : ਕੈਪਟਨ ਸਰਕਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਪੰਜਾਬ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਪੰਜਾਬ ਪੁਲਿਸ ਵਿਭਾਗ ‘ਚ 16, 24 ਤੇ 30 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਿਪਾਹੀਆਂ ਨੂੰ ਲੋਕਲ ਰੈਂਕ ਦੇਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਜਿਹੜੇ ਪੁਲਿਸ ਮੁਲਾਜ਼ਮ ਸਿਪਾਹੀ ਰੈਂਕ ਹੇਠ 16 ਸਾਲ, 24 ਸਾਲ ਤੇ 30 ਸਾਲ ਦੀ ਆਪਣੀ ਸੇਵਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਮੁੱਖ ਸਿਪਾਹੀ, ਸਹਾਇਕ ਥਾਣੇਦਾਰ, ਸਬ ਇੰਸਪੈਕਟਰ ਤੇ ਇੰਸਪੈਕਟਰ ਦੇ ਲੋਕਲ ਰੈਂਕ ਦਿੱਤੇ ਜਾਣਗੇ।

ਜ਼ਿਕਰਯੋਗ ਹੈ ਕਿ ਪਹਿਲਾਂ ਕੇਵਲ 16 ਸਾਲ ਦੀ ਸੇਵਾ ਨਿਭਾਅ ਚੁੱਕੇ ਕਰਮੀਆਂ ਨੂੰ ਹੀ ਇਹ ਲਾਭ ਦਿੱਤਾ ਜਾਣਾ ਸੀ ਪਰ ਹੁਣ 24 ਤੇ 30 ਸਾਲ ਦੇ ਕਰਮੀਆਂ ਨੂੰ ਵੀ ਇਸ ਸਕੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਵਿੱਚ ਵਿਭਾਗ ਵੱਲੋਂ ਕੁਝ ਸ਼ਰਤਾਂ ਤੇ ਨਿਯਮ ਲਾਗੂ ਕੀਤੇ ਗਏ ਹਨ। ਜੇਕਰ ਇਨ੍ਹਾਂ ਸ਼ਰਤਾਂ ਨੂੰ ਵਿਭਾਗ ਵੱਲੋਂ ਸਹੀ ਪਾਇਆ ਜਾਂਦਾ ਹੈ ਤਾਂ ਉਪਰੋਕਤ ਨਿਯਮ ਉਸ ਸਿਪਾਹੀ ‘ਤੇ ਲਾਗੂ ਕਰਨ ਉਪਰੰਤ ਉਸ ਨੂੰ ਲੋਕਲ ਰੈਂਕ ਦੇ ਦਿੱਤਾ ਜਾਵੇਗਾ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਆਦੇਸ਼ ਨਾਲ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਲਾਭ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਗੱਫਾ