ਕੈਪਟਨ ਦੇ ਜਰਨੈਲਾਂ ‘ਚ ਖੜਕੀ, ਮੰਤਰੀ ਦੇ ਮੰਤਰੀ ‘ਤੇ ਤਿੱਖੇ ਵਾਰ


ਚੰਡੀਗੜ੍ਹ, 19 ਜੁਲਾਈ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਰਨੈਲਾਂ ਵਿਚਾਲੇ ਖੜਕ ਗਈ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੱਧੂ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਨਵਜੋਤ ਸਿੱਧੂ ਇੰਨਾ ਤੇਜ਼ ਨਾ ਚੱਲੇ, ਠੇਡਾ ਖਾ ਕੇ ਡਿੱਗ ਪਵੇਗਾ। ਸਿੱਧੂ ਦੀ ਹਰ ਗੱਲ ਅਸੀਂ ਕਿਉਂ ਮੰਨੀਏ? ਜ਼ਰੂਰੀ ਨਹੀਂ ਕਿ ਉਸ ਦੀ ਹਰ ਗੱਲ ਠੀਕ ਹੋਵੇ ਤੇ ਅਸੀਂ ਮੰਨੀਏ। ਬਾਜਵਾ ਨੇ ਸਵਾਲ ਕੀਤਾ, “ਸਿੱਧੂ ਦੱਸੇ ਕਿ ਉਸ ਨੇ ਕਿਸ ਨੂੰ ਕਿਹਾ ਕਿ ਮੈਂ ਕੁੱਤਿਆਂ ਦੇ ਹਵਾਲੇ ਪੰਜਾਬ ਨਹੀਂ ਛੱਡ ਸਕਦਾ? ਸਿੱਧੂ ਨੂੰ ਅਜਿਹੀ ਗੱਲ ਕਿਸੇ ਵੀ ਅਕਾਲੀ ਤੇ ‘ਆਪ’ ਤੱਕ ਦੇ ਲੀਡਰ ਨੂੰ ਵੀ ਨਹੀਂ ਕਹਿਣੀ ਚਾਹੀਦੀ।” ਯਾਦ ਰਹੇ ਗੈਰਕਨੂੰਨੀ ਕਲੋਨੀਆਂ ਰੈਗੂਲਰ ਕਰਨ ਦੇ ਮਾਮਲੇ ‘ਤੇ ਸਿੱਧੂ ਤੇ ਬਾਜਵਾ ਵਿੱਚ ਮਤਭੇਦ ਚੱਲ ਰਹੇ ਹਨ। ਬਾਜਵਾ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਹਨ ਤੇ ਕਲੋਨੀਆਂ ਰੈਗੂਲਰ ਇਹੀ ਵਿਭਾਗ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਲੋਨੀਆਂ ਰੈਗੂਲਰ ਕਰਨ ਵਿੱਚ ਸਿੱਧੂ ਦੀ ਜ਼ਰੂਰੀ ਰਾਏ ਮੰਨੀ ਹੈ। ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ। ਫੈਸਲੇ ਸਭ ਦੀ ਸਹਿਮਤੀ ਨਾਲ ਹੁੰਦੇ ਹਨ, ਕਿਸੇ ਇੱਕ ਬੰਦੇ ਦੀ ਰਾਏ ਨਾਲ ਨਹੀਂ। ਮੰਤਰੀ ਨੇ ਕਿਹਾ ਕਿ ਕਲੋਨੀਆਂ ਵਿੱਚ ਕਿਸ-ਕਿਸ ਦਾ ਪਲਾਟ ਹੈ, ਇਹ ਉਹ ਨਹੀਂ ਦੱਸ ਸਕਦੇ। ਜਦੋਂ ਰਜਿਸਟਰੀਆਂ ਹੋਣਗੀਆਂ, ਓਦੋਂ ਹੀ ਪਤਾ ਲੱਗੇਗਾ। ਇਹ ਕਿੱਥੇ ਲਿਖਿਆ ਹੈ ਕਿ ਕੋਈ ਕਾਂਗਰਸੀ ਪਲਾਟ ਨਹੀਂ ਲੈ ਸਕਦਾ। ਹਰ ਕਿਸੇ ਨੂੰ ਪਲਾਟ ਖਰੀਦਣ ਦਾ ਹੱਕ ਹੈ। ਬਾਜਵਾ ਨੇ ਕਿਹਾ ਕਿ ਗੈਰਕਨੂੰਨੀ ਕਲੋਨੀਆਂ ਬਾਰੇ ਸਭ ਕੁਝ ਸਭ ਦੀ ਸਹਿਮਤੀ ਨਾਲ ਪਾਸ ਹੋਇਆ। ਇਸ ਨੂੰ ਅਗਲੀ ਕੈਬਨਿਟ ਵਿੱਚ ਪਾਸ ਕੀਤਾ ਜਾਏਗਾ। ਕੈਪਟਨ ਸਰਕਾਰ ਵਿੱਚ ਪਹਿਲੀ ਵਾਰ ਕਿਸੇ ਕੈਬਨਿਟ ਮੰਤਰੀ ਨੇ ਕੈਬਨਿਟ ਮੰਤਰੀ ਖਿਲਾਫ ਸਿੱਧਾ ਮੋਰਚਾ ਖੋਲ੍ਹਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਦੇ ਜਰਨੈਲਾਂ ‘ਚ ਖੜਕੀ, ਮੰਤਰੀ ਦੇ ਮੰਤਰੀ ‘ਤੇ ਤਿੱਖੇ ਵਾਰ