ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਐਲਾਨ


50 ਮਿਲੀਅਨ ਡਾਲਰ ਨਾਲ ਪੰਜਾਬੀਆਂ ਦੀ ਵੱਸੋਂ ਵਾਲਾ ਇਲਾਕਾ ਹੁਣ ਸਿੱਧਾ ਏਅਰਪੋਰਟ ਨਾਲ ਜੁੜੇਗਾ

ਕੈਲਗਰੀ (ਹਰਬੰਸ ਬੁੱਟਰ) : ਕੈਲਗਰੀ ਹਵਾਈ ਹੱਡੇ ਦੇ ਵਿਕਾਸ ਕਾਰਜਾਂ ਦੇ ਸੰਬੰਧ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਕੈਲਗਰੀ ਹਵਾਈ ਅੱਡੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮਨਿਸਟਰ ਅਮਰਜੀਤ ਸੋਹੀ ਵੀ ਹਾਜ਼ਰ ਸਨ। ਟਰੂਡੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਣਗਿਣਤ ਕੈਨੇਡੀਅਨ ਕਾਰੋਬਾਰੀ ਅੱਜ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਮਾਨ ਤੇਜ਼ੀ ਨਾਲ ਇਕ ਥਾਂ ਤੋਂ ਦੂਜੀ ਥਾਂ ਪਹੁੰਚੇ। ਅੱਜ ਦਾ ਨਿਵੇਸ਼ ਅਸੀ ਇਸ ਲਈ ਹੀ ਕਰ ਰਹੇ ਹਾਂ ਕਿ ਐਲਬਰਟਾ ਦੇ ਕੈਲਗਰੀ ਏਅਰ ਪੋਰਟ ਨਾਲ ਜੁੜੇ ਕਾਰੋਬਾਰੀਆਂ ਕੋਲ ਆਪਣੇ ਕਾਰੋਬਾਰਾਂ ਨੂੰ ਵਧਾਉਣ, ਮੁਕਾਬਲੇ ‘ਚ ਰਹਿਣ ਅਤੇ ਦੁਨੀਆਂ ਨਾਲ ਜੁੜਨ ਲਈ ਸਾਧਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।

ਟਰੂਡੋ ਨੇ ਕੈਲਗਰੀ ਹਵਾਈ ਅੱਡੇ ਨਾਲ ਜੁੜਨ ਵਾਲੀਆਂ ਕੁੱਝ ਪ੍ਰਮੁੱਖ ਸੜਕਾਂ ਦੇ ਨਿਰਮਾਣ ਲਈ 50 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਕੁੱਲ 145 ਮਿਲੀਅਨ ਡਾਲਰ ਦੀ ਲਾਗਤ ਵਾਲੇ ਇਸਜੈਕਟ ਵਿੱਚ 50 ਮਿਲੀਅਨ ਡਾਲਰ ਫੈਡਰਲ ਸਰਕਾਰ ਪਾਵੇਗੀ ਜਦੋਂ ਕਿ 27 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਅਲਬਰਟਾ ਸਰਕਾਰ ਵੱਲੋਂ ਮਿਲਣ ਉਪਰੰਤ ਬਾਕੀ ਦੀ ਰਹਿੰਦੀ ਰਕਮ ਏਅਰ ਪੋਰਟ ਅਥਾਰਿਟੀ ਅਤੇ ਸਿਟੀ ਆਫ ਕੈਲਗਰੀ ਦੀ ਜਿੰਮੇਬਾਰੀ ਹੋਵੇਗੀ। ਇਸ ਤੋਂ ਪਹਿਲਾਂ ਏਅਰਪੋਰਟ ਨਾਲ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਇਲਾਕੇ ਨਾਰਥ ਈਸਟ ਨੂੰ ਜੋੜਨ ਲਈ ਵੀ ਏਅਰਪੋਰਟ ਸੁਰੰਗ ਦੇ ਨਿਰਮਾਣ ਮੌਕੇ ਸੰਘਰਸ ਕਰਨਾ ਪਿਆ ਸੀ। ਪਰ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਕੈਲਗਰੀ ਪਹੁੰਚਕੇ ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਅਤੇ ਕੌਂਸਲਰ ਜਾਰਜ ਚਾਹਲ ਦੀਆਂ ਕੋਸਿਸਾਂ ਨੂੰ ਅਰਜੋਈਆਂ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ ਏਅਰ ਪੋਰਟ ਨੂੰ ਸਟੋਨੀ ਟਰੇਲ ਨਾਲ ਜੋੜਨ ਦਾ ਐਲਾਨ ਕੀਤਾ ।

ਇਸ ਮੌਕੇ ਸਿਟੀ ਕੌਂਸਲਰ ਜਾਰਜ ਚਾਹਲ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਜਲਦ ਸ਼ੁਰੂ ਕਰਕੇ 2022 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।ਇਸ ਸਮਾਗਮ ਦੌਰਾਨ ਕੈਲਗਰੀ ਦੇ ਮੇਅਰ ਨਾਹਿਦ ਨੈਨਸੀ, ਐਲਬਰਟਾ ਦੇ ਮੰਤਰੀ ਇਰਫਾਨ ਸ਼ਬੀਰ,ਅਲਬਰਟਾ ਦੇ ਨਿਰਮਾਣ ਮੰਤਰੀ ਬਰੈਨ ਮੈਸ਼ਨ, ਵਾਰਡ 5 ਤੋਂ ਕੌਂਸਲਰ ਜੌਰਜ ਚਾਹਲ ਆਦਿ ਹਾਜ਼ਰ ਸਨ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਐਲਾਨ