ਇੱਕ ਸਿਰਫਿਰੇ ਨੇ ਟੌਰੰਟੋ ਵਿਖੇ ਗੋਲੀਆਂ ਚਲਾਕੇ 13 ਜਖਮੀ ਕੀਤੇ


ਜਖਮੀਆਂ ਵਿੱਚੋਂ ਦੋ ਦੀ ਹੋਈ ਮੌਤ ਅਤੇ 9 ਸਾਲਾ ਲੜਕੀ ਦੀ ਹਾਲਤ ਗੰਭੀਰ

ਟੌਰੰਟੋ-ਹਰਬੰਸ ਬੁੱਟਰ : ਟੋਰੰਟੋ ਵਿੱਚ ਬੀਤੀ ਰਾਤ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ 13 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ 8 ਜਾਂ 9 ਸਾਲ ਉਮਰ ਦੀ ਇੱਕ ਬੱਚੀ ਦੀ ਹਾਲਤ ਬੇਹੱਦ ਚਿੰਤਾਜਨਕ ਦੱਸੀ ਗਈ ਹੈ। ਫਾਇਰਿੰਗ ਕਰਨ ਵਾਲਾ ਵਿਅਕਤੀ ਵੀ ਮਾਰਿਆ ਗਿਆ ਹੈ। ਵੀਹ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹੋਣ ਦੀ ਸੂਚਨਾ ਹੈ। ਗੋਲੀਆਂ ਚਲਾਉਣ ਲਈ ਹੈਂਡਗੰਨ ਦੀ ਵਰਤੋਂ ਕੀਤੀ ਗਈ ਦੱਸੀ ਜਾਂਦੀ ਹੈ। ਅੱਖੀਂ ਵੇਖਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਹਮਲਾਵਰ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਹੈ ਪਰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਜਿਹੀ ਘਟਨਾ ਕਿਉਂ ਅੰਜਾਮ ਦਿੱਤੀ ਗਈ ਹੈ। ਟੋਰੰਟੋ ਪੁਲਿਸ ਚੀਫ਼ ਮਾਰਕ ਸੌਂਡਰਜ਼ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਜਾਣਕਾਰੀ ਉਹਨਾਂ ਕੋਲ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ। ਉਹਨਾਂ ਕਿਹਾ ਹੈ ਕਿ ਇਸ ਵਾਰਦਾਤ ਨਾਲ ਜੁੜੀ ਕਿਸੇ ਵੀ ਸੰਭਾਵਨਾ ਦਾ ਪਤਾ ਲਗਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਟੋਰੰਟੋ ਦੇ ਈਸਟਰਨ ਇਲਾਕੇ ਦੀ ਡੈਨਫੋਰਥ ਐਵੇਨਿਊ ਨੂੰ ਪੇਪ ਤੋਂ ਬ੍ਰੌਡਵਿਊ ਐਵੇਨਿਊ ਦਰਮਿਆਨ ਬੰਦ ਕਰ ਦਿੱਤਾ ਗਿਆ ਹੈ। ਲੰਘੀ ਰਾਤ ਦਸ ਵਜੇ ਦੇ ਕਰੀਬ ਰਿਵਰਡੇਲ ਕਮਿਉਨਿਟੀ ਅੰਦਰ ਪੈਂਦੇ ਇਸ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਪੁਲਿਸ ਨੂੰ ਕੀਤੀ ਗਈ ਸੀ। ਟੋਰੰਟੋ ਦੇ ਵੱਖ ਵੱਖ ਹਸਪਤਾਲਾਂ ਵਿੱਚ ਜ਼ਖ਼ਮੀਆਂ ਨੂੰ ਲੈ ਜਾਇਆ ਗਿਆ ਹੈ ਅਤੇ ਇੱਕ ਲੜਕੀ ਨੂੰ ਛੱਡ ਕੇ ਬਾਕੀ ਕਿਸੇ ਵੀ ਜ਼ਖ਼ਮੀ ਦੀ ਹਾਲਤ ਬਾਰੇ ਕੋਈ ਅਪਡੇਟ ਨਹੀਂ ਮਿਲ ਸਕੀ ਹੈ। ਟੋਰੰਟੋ ਮੇਅਰ ਜੌਨ ਟੋਰੀ ਅਤੇ ਪ੍ਰੀਮੀਅਰ ਡਗ ਫੋਰਡ ਨੇ ਇਸ ਵੱਡੀ ਵਾਰਦਾਤ ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਫ਼ਸਟ ਰੈਸਪੌਂਡਰਜ਼ ਦਾ ਧੰਨਵਾਦ ਕਰਦਿਆਂ ਪ੍ਰਭਾਵਿਤ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਹੈ।ਕਿਸੇ ਦੇ ਮੋਬਾਇਲ ਫੋਨ ਵਿੱਚ ਰਿਕਾਰਡ ਵੀਡੀਓ ਤੋਂ ਦਿਖਾਈ ਦਿੰਦਾ ਹੈ ਕਿ ਸ਼ੱਕੀ ਹਮਲਾਵਰ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਸਿਰ ਉੱਪਰ ਕਾਲਾ ਹੈਟ ਲਿਆ ਹੋਇਆ ਸੀ। ਉਸ ਦੀ ਉਮਰ 29-30 ਵਰ੍ਹਿਆਂ ਦੀ ਹੈ ਅਤੇ ਉਹ ਗੋਰੇ ਮੂਲ ਦਾ ਦੱਸਿਆ ਗਿਆ ਹੈ । ਬਗ਼ੈਰ ਕਿਸੇ ਭੜਕਾਹਟ ਤੋਂ ਉਸ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹੋਰ ਜਾਣਕਾਰੀ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੱਕ ਸਿਰਫਿਰੇ ਨੇ ਟੌਰੰਟੋ ਵਿਖੇ ਗੋਲੀਆਂ ਚਲਾਕੇ 13 ਜਖਮੀ ਕੀਤੇ