ਅਸਤੀਫਿਆਂ ਮਗਰੋਂ ‘ਆਪ’ ‘ਚ ਵਧੀ ਹਿੱਲਜੁੱਲ, ਖਹਿਰਾ ਨੇ ਰੱਖੀ ਭਗਵੰਤ ਮਾਨ ਨਾਲ ਮੀਟਿੰਗ


ਚੰਡੀਗੜ੍ਹ, 16 ਜੁਲਾਈ (ਏਜੰਸੀ) : ਕਈ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਅਸਤੀਫਿਆਂ ਮਗਰੋਂ ‘ਆਪ’ ‘ਚ ਹਿੱਲਜੁੱਲ ਵਧ ਗਈ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅੱਜ ਭਗਵੰਤ ਮਾਨ ਨਾਲ ਗੱਲ਼ਬਾਤ ਕਰ ਰਹੇ ਹਨ। ਖਹਿਰਾ ਨੇ ਕਿਹਾ, “ਇਹ ਮੰਦਭਾਗਾ ਹੈ। ਇਹ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਅੱਜ ਮੇਰੀ ਭਗਵੰਤ ਮਾਨ ਨਾਲ ਮੀਟਿੰਗ ਹੈ। ਉਨ੍ਹਾਂ ਨੂੰ ਮੈਂ ਕਹਾਂਗਾ ਕਿ ਅਸਤੀਫਾ ਦੇਣ ਵਾਲੇ ਨੇਤਾਵਾਂ ਦਾ ਪੱਖ ਸੁਣਿਆ ਜਾਵੇਗਾ। ਉਨ੍ਹਾਂ ਦੀ ਨਰਾਜ਼ਗੀ ਵੀ ਦੂਰ ਕੀਤੀ ਜਾਵੇਗੀ। ਜੇਕਰ ਜ਼ਰੂਰਤ ਪਈ ਤਾਂ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੂੰ ਮਿਲਾਂਗੇ।”

ਸੁਖਪਾਲ ਖਹਿਰਾ ਅੱਜ ਐਡਹਾਕ ਪ੍ਰੋਫੈਸਰਾਂ ਦੇ ਸੱਦੇ ‘ਤੇ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਮਿਲ ਕੇ ਮੁਸ਼ਕਲਾਂ ਸੁਣੀਆਂ। ਖਹਿਰਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਤੇ ਇਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਉਠਾਉਣਗੇ। ਪਿਛਲੀ ਪੰਜਾਬ ਸਰਕਾਰ ਵੱਲੋਂ 121 ਕਰੋੜ ਰੁਪਏ ਜਹਾਜ਼ੀ ਸੇਵਾਵਾਂ ‘ਤੇ ਖਰਚ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਿਰ ਢਾਈ ਲੱਖ ਕਰੋੜ ਦਾ ਕਰਜ਼ਾ ਹੈ। ਪਿਛਲੀ ਸਰਕਾਰ ਦੇ ਨੇਤਾਵਾਂ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਪੈਸੇ ਦੀ ਦੁਵਰਤੋਂ ਕੀਤੀ ਗਈ ਹੈ, ਇਸ ਦੀ ਕੈਪਟਨ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ।

ਖਹਿਰਾ ਨੇ ਨਾਲ ਹੀ ਕਿਹਾ ਕਿ ਮੌਜੂਦਾ ਸਰਕਾਰ ਵੀ ਪਹਾੜਾਂ ਵਿੱਚ ਜਾਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰ ਰਹੀ ਹੈ। ਇਸ ਨਾਲ ਜਨਤਾ ਦੇ ਪੈਸੇ ਦੀ ਦੁਵਰਤੋਂ ਹੋ ਰਹੀ ਹੈ। ਇਸ ‘ਤੇ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਪਿਛਲੀ ਸਰਕਾਰ ਵੱਲੋਂ ਖਰਚੇ 121 ਕਰੋੜ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਨਡੀਪੀਐਸ ਦੇ ਜੋ ਕੇਸ ਦਰਜ ਹੋ ਰਹੇ ਹਨ, ਉਨ੍ਹਾਂ ਵਿੱਚ 95% ਕੇਸਾਂ ਵਿੱਚ ਸਿਰਫ ਇਹ ਹੀ ਕਿਹਾ ਜਾਂਦਾ ਕਿ ਨਾਕੇ ਦੌਰਾਨ ਸਭ ਕੁਝ ਮਿਲਿਆ ਹੈ। ਅੱਜ ਐਨਡੀਪੀਐਸ ਦਾ ਪੰਜਾਬ ਵਿੱਚ ਦੁਰਉਪਯੋਗ ਹੋ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਵੱਲੋਂ ਪਿਛਲੇ ਦਿਨੀਂ ਇਹ ਕਿਹਾ ਗਿਆ ਸੀ ਕਿ ਗਰੀਬਾਂ ਨੂੰ 15 ਜੁਲਾਈ ਤੋਂ ਆਟੇ-ਦਾਲ ਦੇ ਨਾਲ ਖੰਡ ਤੇ ਚਾਹ-ਪਤੀ ਦਿੱਤੀ ਜਾਵੇਗੀ ਪਰ ਅੱਜ 16 ਤਾਰੀਖ ਹੋਣ ਦੇ ਬਾਵਜੂਦ ਇਹ ਸਕੀਮ ਸ਼ੁਰੂ ਨਹੀਂ ਕੀਤੀ ਜਾ ਸਕੀ। ਖਹਿਰਾ ਦਾ ਕਹਿਣਾ ਹੈ ਕਿ ਕਿੰਨੇ ਹੀ ਵਾਅਦੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸੀ ਪਰ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਚਾਹੇ ਉਹ ਨਸ਼ੇ ਦਾ ਹੋਵੇ ਜਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਜੇਕਰ ਪੰਜਾਬ ਸਰਕਾਰ ਵੱਡੇ ਵਾਅਦੇ ਨਹੀਂ ਪੂਰੇ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਖੰਡ ਤੇ ਚਾਹਪੱਤੀ ਦਾ ਵਾਅਦਾ ਹੀ ਪੂਰਾ ਕਰ ਦੇਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਸਤੀਫਿਆਂ ਮਗਰੋਂ ‘ਆਪ’ ‘ਚ ਵਧੀ ਹਿੱਲਜੁੱਲ, ਖਹਿਰਾ ਨੇ ਰੱਖੀ ਭਗਵੰਤ ਮਾਨ ਨਾਲ ਮੀਟਿੰਗ