ਨਰਿੰਦਰ ਮੋਦੀ ਵਲੋਂ ਅਮਰੀਕੀ ਡਿਫੈਂਸ ਮਨਿਸਟਰ ਜੇਮਸ ਮੈਟਿਸ ਨਾਲ ਮੁਲਾਕਾਤ

ਸਿੰਗਾਪੁਰ, 2 ਜੂਨ (ਏਜੰਸੀ) : ਸਿੰਗਾਪੁਰ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਡਿਫੈਂਸ ਮਨਿਸਟਰ ਜੇਮਸ ਮੈਟਿਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇ ਵਿਚ ਕਾਫੀ ਦੇਰ ਤੱਕ ਗੱਲ ਹੋਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਗੋਹ ਚੋਕ ਤੋਂਗ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਕਿਲਫੋਰਡ ਪਾਇਰ ਵਿਚ ਮਹਾਤਮਾ ਗਾਂਧੀ ਦੀ ਪਟਿੱਕਾ ਦਾ ਅਨਾਵਰਣ ਕੀਤਾ। 1948 ਵਿਚ ਮਹਾਤਮਾ ਗਾਂਧੀ ਦੀ ਅਸਥੀਆਂ ਨੂੰ ਵਿਸਰਜਨ ਦੇ ਲਈ ਦੇਸ਼-ਦੁਨੀਆ ਵਿਚ ਭੇਜਿਆ ਗਿਆ ਸੀ ਅਤੇ ਇਨ੍ਹਾਂ ਵਿਚੋਂ ਸਿੰਗਾਪੁਰ ਦਾ ਕਿਲਫੋਰਡ ਪੀਅਰ ਵੀ ਇਕ ਹੈ। ਇਹ ਅਨਾਵਰਣ ਇਸ ਗੱਲ ਦਾ ਪ੍ਰਤੀਕ ਹੈ ਕਿ ਦੋਵੇਂ ਦੇਸ਼ਾਂ ਦੇ ਵਿਚ ਸਬੰਧ ਮਜ਼ਬੂਤ ਹਨ।

ਪ੍ਰਧਾਨ ਮੰਤਰੀ ਮੋਦੀ ਇੱਥੇ ਸਥਾਨਕ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਸਾਊਥ ਬ੍ਰਿਜ ਰੋਡ ‘ਤੇ ਤਿੰਨ ਮੰਦਰਾਂ ਦੇ ਦਰਸ਼ਨ ਕੀਤੇ। ਪ੍ਰਧਾਨ ਮੰਤਰੀ ਦੀ ਤਿੰਨ ਦੇਸ਼ਾਂ ਦੀ ਯਾਤਰਾ ਇਹ ਆਖਰੀ ਪੜਾਅ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਭਾਰਤ ਪਰਤਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੱਥੇ ਆਯੋਜਤ ਸ਼ਾਂਗਰੀਲਾ ਡਾਇਲਾਗ ਵਿਚ ਸੰਬੋਧਨ ਕੀਤਾ। ਅਪਣੇ ਹਮਰੁਤਬਾ ਲੀ ਐਚ ਲੂੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨੇ ਦੁਵੱਲੇ ਸਹਿਯੋਗ, ਵਪਾਰ, ਨਿਵੇਸ਼, ਤਕਨੀਕ ਅਤੇ ਰੱਖਿਆ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ। ਦੋਵੇਂ ਦੇਸ਼ਾਂ ਨੇ ਅੱਠ ਸਮਝੌਤਿਆਂ ‘ਤੇ ਦਸਤਖਤ ਕੀਤੇ।

Leave a Reply

Your email address will not be published.