ਕਿਮ ਕਾਰਦਸ਼ੀਅਨ ਨੇ ਟਰੰਪ ਨਾਲ ਕੀਤੀ ਮੁਲਾਕਾਤ


ਵਾਸ਼ਿੰਗਟਨ, 1 ਜੂਨ (ਏਜੰਸੀ) : ਅਮਰੀਕਾ ਰਿਐਲਿਟੀ ਟੈਲੀਵਿਜ਼ਨ ਸਟਾਰ ਕਿਮ ਕਾਰਦਸ਼ੀਅਨ ਨੇ ਜੇਲ੍ਹ ਸੁਧਾਰ ‘ਤੇ ਚਰਚਾ ਦੇ ਲਈ ਵਾਈਟ ਹਾਊਸ ਜਾ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਬੁਧਵਾਰ ਦੁਪਹਿਰ ਦੀ ਬੈਠਕ ਤੋਂ ਬਾਅਦ ਓਵਲ ਦਫ਼ਤਰ ਵਿਚ ਅਪਣੀ ਅਤੇ ਕਿਮ ਦੀ ਤਸਵੀਰ ਪੋਸਟ ਕਰਨ ਤੋਂ ਬਾਅਦ ਟਵੀਟ ਕੀਤਾ, ” ਅੱਜ ਕਿਮ ਕਾਰਦਸ਼ੀਅਨ ਆਪ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਜੇਲ੍ਹ ਸੁਧਾਰ ਅਤੇ ਸਜ਼ਾ ‘ਤੇ ਗੱਲਬਾਤ ਕੀਤੀ।’ ਕਿਮ ਨੇ ਬੁਧਵਾਰ ਰਾਤ ਇਕ ਬਿਆਨ ਵਿਚ ਕਿਹਾ ਮੈਨੂੰ ਦੁਪਹਿਰ ਦਾ ਸਮਾਂ ਦੇਣ ਦੇ ਲਈ ਮੈਂ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।

ਅਮਰੀਕੀ ਅਭਿਨੇਤਰੀ ਕਿਮ ਕਾਰਦਸ਼ੀਅਨ ਨੇ ਰਾਸ਼ਟਰਪਤੀ ਟਰੰਪ ਨੂੰ ਮਿਲਣ ਤੋਂ ਬਾਅਦ ਕਈ ਸਾਲਾਂ ਤੋਂ ਜੇਲ੍ਹ ਵਿਚ ਬੰਦ ਮਹਿਲਾ ਕੈਦੀ ਮੈਰੀ ਜੌਨਸਨ ਨੂੰ ਮੁਆਫ਼ੀ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਟਰੰਪ ਨੂੰ ਕਿਹਾ ਕਿ ਉਹ ਐਲਿਸ ਮੈਰੀ ਜੌਨਸਨ ਦੀ ਸਜ਼ਾ ਮੁਆਫ਼ ਕਰਕੇ ਉਸ ਦੇ ਪਰਿਵਾਰ ਦੀ ਰੱਖਿਆ ਕਰ ਸਕਦੇ ਹਨ। ਦੱਸ ਦੇਈਏ ਕਿ ਐਲਿਸ ਕਰੀਬ ਦੋ ਦਹਾਕੇ ਤੋਂ ਜੇਲ੍ਹ ਵਿਚ ਬੰਦ ਹੈ ਅਤੇ ਉਨ੍ਹਾਂ ਪੈਰੋਲ ‘ਤੇ ਜਾਣ ਦੀ ਵੀ ਆਗਿਆ ਨਹੀਂ ਹੈ। ਦੱਸ ਦੇਈਏ ਕਿ ਐਲਿਸ ਮੈਰੀ ਜੌਨਸਨ ਨਸ਼ੀਲੇ ਪਦਾਰਥਾਂ ਨਾਲ ਜੁੜੇ Îਇਕ ਮਾਮਲੇ ਵਿਚ ਪਿਛਲੇ 18 ਸਾਲ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਿਮ ਕਾਰਦਸ਼ੀਅਨ ਨੇ ਟਰੰਪ ਨਾਲ ਕੀਤੀ ਮੁਲਾਕਾਤ