ਜਗਮੀਤ ਸਿੰਘ ਦੇ ਭਰਾ ਨੇ ਜਿੱਤੀ ਓਂਟਾਰੀਓ ਚੋਣ


ਓਂਟਾਰੀਓ, 8 ਜੂਨ (ਏਜੰਸੀ) : ਕੈਨੇਡਾ ਦੇ ਓਟਾਂਰੀਓ ਸੂਬੇ ‘ਚ ਹੋਈਆਂ ਚੋਣਾਂ ਵਿੱਚ ਐਨਡੀਪੀ ਵੱਲੋਂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਗੁਰਰਤਨ ਸਿੰਘ ਨੇ ਪੀਸੀ ਪਾਰਟੀ ਦੇ ਸੁਦੀਪ ਵਰਮਾ ਨੂੰ 4,975 ਵੋਟਾਂ ਨਾਲ ਹਰਾਇਆ ਹੈ। ਭਾਵੇਂਕਿ ਪਾਰਟੀ ਨੇ ਓਟਾਂਰੀਓ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਸੱਤਾ ਤੋਂ ਦੂਰ ਰਹਿਣ ਕਾਰਨ ਜਗਮੀਤ ਦੀ ਖੁਸ਼ੀ ਅਧੂਰੀ ਰਹਿ ਗਈ। ਇਨ੍ਹਾਂ ਚੋਣਾਂ ਚ ਐਨਡੀਪੀ ਲਿਬਰਲ ਪਾਰਟੀ ਨੂੰ ਹਰਾ ਕੇ ਮੁੱਖ ਵਿਰੋਧੀ ਪਾਰਟੀ ਬਣ ਉੱਭਰੀ ਹੈ। ਐਨਡੀਪੀ ਨੂੰ 39 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਜਦਕਿ ਡਗ ਫੋਰਡ ਦੀ ਪ੍ਰਗਤੀਸ਼ੀਲ ਕੰਜ਼ਰਵੇਟਿਵ (ਪੀਸੀ) ਪਾਰਟੀ ਓਟਾਂਰੀਓ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਦੇ ਨਾਲ ਹੀ ਪੀਸੀ ਨੇ ਲਿਬਰਲ ਪਾਰਟੀ ਦੇ 15 ਸਾਲਾਂ ਦੇ ਸ਼ਾਸਨ ਨੂੰ ਖਤਮ ਕਰ ਦਿੱਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਗਮੀਤ ਸਿੰਘ ਦੇ ਭਰਾ ਨੇ ਜਿੱਤੀ ਓਂਟਾਰੀਓ ਚੋਣ