ਬ੍ਰੈਟ ਲੀ ਦੇ ਸਿੱਖ ਅਵਤਾਰ ਨੇ ਜਿੱਤਿਆ ਲੋਕਾਂ ਦਾ ਦਿਲ


ਅੰਮ੍ਰਿਤਸਰ, 2 ਜੂਨ (ਏਜੰਸੀ) : ਬ੍ਰੈਟ ਲੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੇ ਦੌਰਾਨ ਆਪਣੀ ਸ਼ਾਨਦਾਰ ਹਿੰਦੀ ਅਤੇ ਪੰਜਾਬੀ ਬੋਲਣ ਦੇ ਹੁਨਰ ਨਾਲ ਹਰ ਇਕ ਦੇ ਦਿਲ ਨੂੰ ਛੂਹ ਲਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿਤਾ। ਉਸ ਦੇ ‘ਹਾਂ ਜੀ’ ਅਤੇ ਪੰਜਾਬੀ ਵਿਚ ਦਿਤੇ ਵਧਾਈ ਸੁਨੇਹੇ ਨੇ ਕਈ ਦਿਲਾਂ ਨੂੰ ਛੂਹਿਆ। ਕ੍ਰਿਕੇਟਰ ਨੇ ਇਸ ਦੌਰਾਨ ਧਾਰਮਕਿ ਅਸਥਾਨ ‘ਤੇ ਲੋਕਾਂ ਨੂੰ ਮੁਫ਼ਤ ਸ਼ਾਕਾਹਾਰੀ ਭੋਜਨ ਵੰਡਿਆ, ਜਿਸ ਨੂੰ ‘ਲੰਗਰ’ ਕਿਹਾ ਜਾਂਦਾ ਹੈ ਅਤੇ ਉਸ ਨੇ ਲੰਗਰ ਵਿਚ ਸੇਵਾ ਵੀ ਕੀਤੀ। ਲੀ ਨੇ ਮਾਣ ਨਾਲ ਭਾਰਤ ਨੂੰ ਆਪਣੇ ਘਰ ਵਜੋਂ ਪਰਿਭਾਸ਼ਤ ਕੀਤਾ, ਜਿੱਥੇ ਉਸ ਨੇ ਦੇਸ਼ ਵਿਚ ਦੋ ਸਾਲ ਤੋਂ ਵੱਧ ਸਮਾਂ ਬਿਤਾਇਆ ਸੀ।

ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਕੋਚਲੀਰ ਗਲੋਬਲ ਸ਼ੇਅਰਰਿੰਗ ਦੀ ਪਹਿਲ ਸਦਕਾ ਅੰਮ੍ਰਿਤਸਰ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਕ ਬ੍ਰਾਂਡ ਅੰਬੈਸਡਰ ਵਜੋਂ ਪਹੁੰਚੇ ਸਨ। ਇਹ ਪੰਜਾਬ ਦੇ ਨਾਲ ਲੀ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। ਇਸ ਤੋਂ ਪਹਿਲਾਂ ਉਹ ਕਿੰਗਜ਼ ਇਲੈਵਨ ਪੰਜਾਬ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਉਸ ਸਮੇਂ ਦੌਰਾਨ ਲੀ ਨੇ ਪੰਜਾਬੀ ਸਭਿਆਚਾਰ ਦੀਆਂ ਬਰੀਕੀਆਂ ਨੂੰ ਸਮਝਿਆ। ਲੀ ਨੇ ਬਾਲੀਵੁੱਡ ਦੇ ਵੱਡੇ-ਵੱਡੇ ਅਦਾਕਾਰਾਂ ਵਿਚ ਵੀ ਦੋਸਤ ਲੱਭੇ ਹਨ ਅਤੇ ਉਹ ਭਾਈਚਾਰੇ ਨੂੰ ਮਹਿਸੂਸ ਕਰਦੇ ਹਨ ਅਤੇ ਦੇਸ਼ ਨੇ ਖੁੱਲ੍ਹੀਆਂ ਬਾਹਵਾਂ ਨਾਲ ਉਸਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸੁਣਨ ਤੋਂ ਵਾਂਝੇ ਪੀੜਤ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਨਵੇਂ ਜਨਮੇ ਬੱਚਿਆਂ ਦੀ ਸਰੀਰਕ ਜਾਂਚ ਕਰਵਾਉਣਾ ਜ਼ਰੂਰੀ ਹੋਵੇ। ਉਹ ਇਸ ਮਾਮਲੇ ਨਾਲ ਨੇੜੇ ਤੋਂ ਜੁੜੇ ਹੋਏ ਹਨ ਕਿਉਂਕਿ ਉਸ ਦੇ ਪੁੱਤਰ ਪ੍ਰੇਸਟਨ ਨੂੰ 5 ਸਾਲ ਦੀ ਉਮਰ ਵਿਚ ਬੁਰੀ ਤਰ੍ਹਾਂ ਡਿੱਗਣ ਕਾਰਨ ਅਸਥਾਈ ਤੌਰ ‘ਤੇ ਸੁਣਨ ਤੋਂ ਵਾਂਝੇ ਹੋਣਾ ਪਿਆ ਸੀ। ਉਸ ਕਾਰਨ ਉਸ ਦੇ ਸੱਜਾ ਕੰਨ ਆਵਾਜ਼ ਸੁਣਨ ਤੋਂ ਅਸਮਰਥ ਹੋ ਗਿਆ ਸੀ। ਇਸ ਲਈ ਉਹ ਇਸ ਪ੍ਰਤੀ ਜਾਗਰੂਕਤਾ ਫੈਲਾਉਂਦੇ ਰਹਿੰਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬ੍ਰੈਟ ਲੀ ਦੇ ਸਿੱਖ ਅਵਤਾਰ ਨੇ ਜਿੱਤਿਆ ਲੋਕਾਂ ਦਾ ਦਿਲ