ਕੈਨੇਡਾ ਪਹੁੰਚੇ ਵਿਦਿਆਰਥੀਆਂ ਨੂੰ ਪੰਜਾਬੀ ਸੰਸਦ ਮੈਂਬਰਾਂ ਵੱਲੋਂ ਆਖਰੀ ਚਿਤਾਵਨੀ


ਹਰਬੰਸ ਬੁੱਟਰ (ਕੈਲਗਰੀ) ਪੰਜਾਬ ਤੋਂ ਪੜ•ਾਈ ਕਰਨ ਆਏ ਵਿਦਿਆਦਰਥੀਆਂ ਦੇ ਅੱਜ ਕੱਲ ਕਨੇਡਾ ਦੀਆਂ ਸੜਕਾਂ ਉੱਪਰ ਲੜਾਈ ਝਗੜੇ ਦੀਆਂ ਵੀਡੀਓ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ, ਅਜਿਹੀ1ਾਂ ਵੀਡੀਓ ਨੂੰ ਲੈਕੇ ਪੰਜਾਬੀ ਭਾਈੌਚਾਰ ਅਤੇ ਸਾਡੇ ਹੀ ਚੁਣੇ ਹੋਏ ਪੰਜਾਬੀ ਮੂਲ ਦੇ ਨੇਤਾ ਵੀ ਚਿੰਤਤ ਹਨ। ਪੰਜਾਬੀ ਮੂਲ; ਦੇ ਚੁਣੇ ਹੋਏ 4 ਸੰਸਦ ਮੈਂਬਰਾਂ ਨੇ ਬੀਤੀ ਕੱਲ ਅਜਿਹੇ ਲੜਾਈ ਝਗੜੇ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਖਤ ਕਦਮ ਦੇ ਰੂਪ ਵਿੱਚ ਇੱਕ ਪਰੈਸ ਨੋਟ ਜਾਰੀ ਕੀਤਾ ਹੈ ਜਿਸ ਦੀ ਇਬਾਰਤ ਅਨੁਸਾਰ ਪੜਾਈ ਕਰਨ ਆਏ ਵਿਦਿਆਰਥੀ ਜੇਕਰ ਲੜਾਈ ਝਗੜੇ ਦੇ ਕਿਸੇ ਕੇਸ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਵਾਪਿਸ ਭੇਜ ਦਿੱਤਾ ਜਾਵੇਗਾ।

ਬੀਤੇ ਸਾਲ ਦੌਰਾਨ ਚਾਰ-ਪੰਜ ਘਟਨਾਵਾਂ ਅਜਿਹੀਆਂ ਹੋਈਆਂ ਜਿਸ ਦੇ ਚਲਦਿਆਂ ਇਹ ਫ਼ੈਸਲਾ ਲੈਣਾ ਪਿਆ। ਪੰਜਾਬੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਬਰੈਂਪਟਨ ਦੇ ਸ਼ੈਰੀਡਨ ਕਾਲਜ ‘ਚ ਹੈ ਜਿੱਥੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਜਾਂਦੀਆਂ ਸਨ। ਰੋਜ਼ਾਨਾ ਸੜਕਾਂ ‘ਤੇ ਲੜ•ਾਈ-ਝਗੜੇ ਵਾਲਾ ਮਾਹੌਲ ਵੇਖ ਕੇ ਪੰਜਾਬ ਬੈਠੇ ਮਾਪਿਆਂ ਦੇ ਨਾਲ ਇੱਥੋਂ ਦਾ ਪੰਜਾਬੀ ਭਾਈਚਾਰਾ ਵੀ ਕਾਫ਼ੀ ਚਿੰਤਤ ਸੀ ਕਿ ਜੋ ਮਾਹੌਲ ਅਸੀਂ ਪੰਜਾਬ ਛੱਡ ਕੇ ਆਏ ਹਾਂ ਕਿਤੇ ਉਸ ਤਰਾਂ ਦੇ ਹਾਲਾਤ ਇੱਥੇ ਤਾਂ ਨਹੀਂ ਪੈਦਾ ਹੋ ਜਾਣਗੇ। ਉਨ•ਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਇੱਥੇ ਪੜ•ਾਈ ਤੇ ਆਪਣਾ ਚੰਗਾ ਭਵਿੱਖ ਬਣਾਉਣ ਆਏ ਹਨ ਜਿਸ ‘ਤੇ ਉਨ•ਾਂ ਨੂੰ ਧਿਆਨ ਦੇਣ ਦੀ ਲੋੜ ਹੈ। ਹੁੱਲੜਬਾਜ਼ਾਂ ਖਿਲਾਫ ਕੀਤੇ ਇਸ ਫ਼ੈਸਲੇ ‘ਤੇ ਸੰਸਦ ਮੈਂਬਰ ਰਾਜ ਗਰੇਵਾਲ਼, ਰੂਬੀ ਸਹੋਤਾ, ਕਮਲ ਖੈਰਾ ਤੇ ਸੋਨੀਆ ਸਿੱਧੂ ਨੇ ਆਪਣੀ ਸਹਿਮਤੀ ਪ੍ਰਗਟਾਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਪਹੁੰਚੇ ਵਿਦਿਆਰਥੀਆਂ ਨੂੰ ਪੰਜਾਬੀ ਸੰਸਦ ਮੈਂਬਰਾਂ ਵੱਲੋਂ ਆਖਰੀ ਚਿਤਾਵਨੀ