ਸੱਟੇਬਾਜ਼ੀ ‘ਚ ਸਾਹਮਣੇ ਆਇਆ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦਾ ਨਾਂ


ਮੁੰਬਈ, 2 ਜੂਨ (ਏਜੰਸੀ) : ਕ੍ਰਿਕਟ ਵਿਚ ਸੱਟੇਬਾਜ਼ੀ ਨੂੰ ਲੈ ਕੇ ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਦਾ ਨਾਂ ਆ ਚੁੱਕਾ ਹੈ। ਹੁਣ ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਫਿਲਮ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਤੇ ਫਿਲਮ ਨਿਰਮਾਤਾ ਅਰਬਾਜ਼ ਖ਼ਾਨ ਦਾ ਨਾਂ ਸਾਹਮਣੇ ਆਇਆ ਹੈ। ਮੁੰਬਈ ਦੇ ਨਜ਼ਦੀਕ ਠਾਣੇ ਦੀ ਪੁਲਿਸ ਨੇ ਸੱਟੇਬਾਜ਼ੀ ਦੇ ਇਕ ਕੇਸ ਵਿਚ ਅਰਬਾਜ਼ ਖ਼ਾਨ ਨੂੰ ਤਲਬ ਕੀਤਾ ਹੈ ਅਤੇ ਬਿਆਨ ਦਰਜ ਕਰਾਉਣ ਲਈ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਸਲਮਾਨ ਖਾਨ ਦੇ ਪਰਿਵਾਰ ਨੇ ਇਸ ਪੂਰੇ ਮਾਮਲੇ ‘ਤੇ ਕੋਈ ਪ੍ਰਤੀਕ੍ਰਮ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਪਰਿਵਾਰਕ ਸੂਤਰਾਂ ਮੁਤਾਬਿਕ ਸ਼ਨਿਚਰਵਾਰ ਨੂੰ ਅਰਬਾਜ਼ ਆਪਣਾ ਬਿਆਨ ਦਰਜ ਕਰਾਉਣ ਲਈ ਜਾਣਗੇ।

ਸੂਤਰਾਂ ਮੁਤਾਬਿਕ ਖ਼ਾਨ ਪਰਿਵਾਰ ਇਸ ਮਾਮਲੇ ਨੁੰ ਲੈ ਕੇ ਕਈ ਵਕੀਲਾਂ ਦੇ ਸੰਪਰਕ ‘ਚ ਹਨ ਅਤੇ ਵਕੀਲਾਂ ਦੀ ਸਲਾਹ ਮੁਤਾਬਿਕ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਲਮਾਨ ਦੇ ਪਿਤਾ ਸਲੀਮ ਖ਼ਾਨ ਚਾਹੁੰਦੇ ਹਨ ਕਿ ਅਰਬਾਜ਼ ਖ਼ਾਨ ਸਭ ਤੋਂ ਪਹਿਲਾਂ ਜਾ ਕੇ ਪੁਲਿਸ ਵਿਚ ਆਪਣਾ ਬਿਆਨ ਦਰਜ ਕਰਾਉਣ। ਠਾਣੇ ਪੁਲਿਸ ਮੁਤਾਬਿਕ ਹਾਲੀਆ ਸੰਪੰਨ ਹੋਏ 11ਵੇਂ ਆਈਪੀਐੱਲ ਦੇ ਸਿਲਸਿਲੇ ਵਿਚ ਸੱਟੇਬਾਜ਼ੀ ਨੂੰ ਲੈਕੇ ਕੁਝ ਲੋਕ ਗ੍ਰਿਫ਼ਤਾਰ ਹੋਏ ਜਿਨ੍ਹਾਂ ਵਿਚ ਸੋਨੂੰ ਜਾਲਾਨ ਨਾਂ ਦਾ ਸੱਟੇਬਾਜ਼ ਵੀ ਸ਼ਾਮਿਲ ਹੈ। ਪੁਲਿਸ ਮੁਤਾਬਿਕ ਸੋਨੂੰ ਜਲਾਨ ਨੇ ਪੁੱਛਗਿੱਛ ਦੌਰਾਨ ਅਰਬਾਜ਼ ਦਾ ਨਾਂ ਲਿਆ ਹੈ ਅਤੇ ਉਸ ਨੂੰ ਆਈਪੀਐੱਲ ਵਿਚ ਸੱਟੇਬਾਜ਼ੀ ਵਿਚ ਸ਼ਾਮਿਲ ਦੱਸਿਆ ਹੈ।

ਉਸ ਦੇ ਮੁਤਾਬਕ ਅਰਬਾਜ਼ ਖੁਦ ਆਈਪੀਐੱਲ ਦੇ 11ਵੇਂ ਸੀਜ਼ਨ ਵਿਚ ਸੱਟੇਬਾਜ਼ੀ ਵਿਚ ਸ਼ਾਮਿਲ ਸਨ ਅਤੇ ਉਨ੍ਹਾਂ ਨੇ 2.8 ਕਰੋੜ ਰੁਪਏ ਸੱਟੇਬਾਜ਼ੀ ਵਿਚ ਗੁਆਏ ਸਨ। ਇਸ ਨੂੰ ਲੈ ਕੇ ਹੀ ਜਾਲਾਨ ਦੇ ਨਾਲ ਉਨ੍ਹਾਂ ਦਾ ਟਕਰਾਅ ਹੋਇਆ। ਪੁਲਿਸ ਨੂੰ ਸ਼ੱਕ ਹੈ ਅਰਬਾਜ਼ ਖਾਨ ਜਾਲਾਨ ਦੇ ਸੱਟੇਬਾਜ਼ੀ ਗਿਰੋਹ ਨਾਲ ਜੁੜੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਅਰਬਾਜ਼ ਦੇ ਬਿਆਨ ਦੇ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੱਟੇਬਾਜ਼ੀ ‘ਚ ਸਾਹਮਣੇ ਆਇਆ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦਾ ਨਾਂ