31 ਘੰਟੇ ਦੇ ਇੰਤਜ਼ਾਰ ਮਗਰੋਂ ਪੁਲਿਸ ਨੇ 3 ਮਿੰਟ ‘ਚ ਕੀਤਾ ਗੈਂਗਸਟਰ ਦਾ ਐਨਕਾਊਂਟਰ


ਨਵੀਂ ਦਿੱਲੀ, 10 ਜੂਨ (ਏਜੰਸੀ) : ਮਸ਼ਹੂਰ ਇਨਾਮੀ ਗੈਂਗਸਟਰ ਰਾਜੇਸ਼ ਭਾਰਤੀ ਅਤੇ ਉਸਦੇ ਗੈਂਗ ਨੂੰ ਫੜਨ ਲਈ ਸਪੈਸ਼ਲ ਸੈੱਲ ਉੱਤਰੀ ਰੇਂਜ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ 6 ਵਜੇ ਛਤਰਪੁਰ ਇਲਾਕੇ ਵਿਚ ਆਪਣਾ ਜਾਲ ਵਿਛਾ ਦਿੱਤਾ ਸੀ। 31 ਘੰਟੇ ਤੱਕ ਬਿਨਾਂ ਅੱਖ ਝਪਕਾਏ ਰਹਿਣ ਦੇ ਟੀਮ ਨੂੰ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਕਾਮਯਾਬੀ ਮਿਲੀ। ਇਸਦੇ ਨਾਲ ਹੀ ਮਿਸ਼ਨ ਰਾਜੇਸ਼ ਭਾਰਤੀ ਖਤਮ ਹੋ ਗਿਆ। ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਟੀਮ ਨੂੰ ਮੁਸ਼ਕਲ ਨਾਲ 3 ਮਿੰਟ ਲੱਗੇ। ਦੱਸ ਦਈਏ ਕਿ ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ ਕਿ ਉੱਤਰੀ ਰੇਂਜ ਦੀ ਟੀਮ ਨੂੰ ਰਾਜੇਸ਼ ਭਾਰਤੀ ਦੇ ਬਾਰੇ ਸ਼ੁੱਕਰਵਾਰ ਤੜਕੇ ਪੁਖਤਾ ਜਾਣਕਾਰੀ ਮਿਲੀ ਸੀ। ਟੀਮ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹ ਛਤਰਪੁਰ ਦੇ ਚਾਨਨ ਹੋਲਾ ਇਲਾਕੇ ਵਿਚ ਇੱਕ ਫਾਰਮਹਾਊਸ ‘ਚ ਆਉਣ ਵਾਲਾ ਹੈ। ਟੀਮ ਨੂੰ ਇਹ ਵੀ ਪਤਾ ਲਗਾ ਸੀ ਕਿ ਉਹ ਪਿਛਲੇ ਕਰੀਬ ਚਾਰ ਮਹੀਨੇ ਤੋਂ ਲਗਾਤਾਰ ਉਥੇ ਆ ਜਾ ਰਿਹਾ ਸੀ। ਇਸ ਵਜ੍ਹਾ ਨਾਲ ਉੱਤਰੀ ਰੇਂਜ ਨੇ ਇਸ ਪੂਰੇ ਇਲਾਕੇ ਵਿਚ ਇਸ ਤਰ੍ਹਾਂ ਨਾਲ ਘੇਰਾਬੰਦੀ ਕੀਤੀ, ਜਿਸਦੇ ਨਾਲ ਰਾਜੇਸ਼ ਭਾਰਤੀ ਭੱਜਣ ਵਿਚ ਕਾਮਯਾਬ ਨਾ ਹੋ ਸਕੇ।

ਪੁਲਿਸ ਵਾਲਿਆਂ ਦੀਆਂ ਕੁਲ ਪੰਜ ਟੀਮਾਂ ਲਗਾਈਆਂ ਗਈਆਂ ਸਨ। ਦੱਸਣਯੋਗ ਹੈ ਕਿ ਰਾਜੇਸ਼ ਭਾਰਤੀ ਐੱਸ ਯੂ ਵੀ ‘ਚ ਪਿਛਲੀ ਸੀਟ ਉੱਤੇ ਬੈਠਾ ਸੀ ਜਦੋਂ ਕਿ ਕਾਰ ਉਮੇਸ਼ ਉਰਫ ਡਾਨ ਚਲਾ ਰਿਹਾ ਸੀ। ਗੈਂਗਸਟਰਾਂ ਦੀ ਫਾਇਰਿੰਗ ਦੇ ਜਵਾਬ ਵਿਚ ਸੈੱਲ ਦੀ ਟੀਮ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 3 ਮਿੰਟ ਵਿਚ ਹੀ ਇਹ ਆਪਰੇਸ਼ਨ ਖਤਮ ਹੋ ਗਿਆ। ਇਸ ਗੋਲੀਬਾਰੀ ‘ਚ 4 ਗੈਂਗਸਟਰਾਂ ਨੂੰ ਕਾਰ ਵਿਚ ਅਤੇ ਇੱਕ ਨੂੰ ਭੱਜਦੇ ਹੋਏ ਗੋਲੀਆਂ ਵੱਜੀਆਂ। ਪੁਲਿਸ ਨੇ ਦੱਸਿਆ ਕਿ ਬਦਮਾਸ਼ਾਂ ਦੀ ਚਿੱਟੇ ਰੰਗ ਦੀ ਦੂਜੀ ਕਾਰ ਵਿਚ 40 ਨੰਬਰ ਪਲੇਟਾਂ ਮਿਲੀਆਂ। ਹਾਲ ਹੀ ਵਿਚ ਰਾਜੇਸ਼ ਭਾਰਤੀ ਨੇ ਇੱਕ ਬਿਜ਼ਨਸਮੈਨ ਨੂੰ ਫੋਨ ਉੱਤੇ ਧਮਕੀ ਦੇਕੇ ਉਨ੍ਹਾਂ ਨੂੰ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਬਸੰਤ ਕੁੰਜ ਇਲਾਕੇ ਵਿਚ ਇਸਨੇ 9 , 18 ਅਤੇ 19 ਮਈ ਨੂੰ ਦੋ ਗੱਡੀਆਂ ਲੁੱਟੀਆਂ ਸਨ। ਪਿਛਲੇ ਸਾਲ ਦੁਆਰਕਾ ਇਲਾਕੇ ਵਿਚ ਵੀ ਫਾਇਰਿੰਗ ਕੀਤੀ ਸੀ। ਸ਼ੁੱਕਰਵਾਰ ਦਾ ਸਾਰਾ ਦਿਨ ਨਿਕਲ ਜਾਨ ‘ਤੇ ਵੀ ਰਾਜੇਸ਼ ਭਾਰਤੀ ਫਾਰਮਹਾਊਸ ਵਿਚ ਨਹੀਂ ਆਇਆ। ਫਿਰ ਵੀ ਉੱਤਰੀ ਰੇਂਜ ਦੀ ਟੀਮ ਨੇ ਮੋਰਚਾ ਨਹੀਂ ਛੱਡਿਆ ਅਤੇ ਪੂਰੀ ਮੁਸਤੈਦੀ ਨਾਲ ਡਟੀ ਰਹੀ। ਟੀਮ ਕੋਲ ਪੱਕੀ ਖਬਰ ਸੀ ਕਿ ਰਾਜੇਸ਼ ਨੇ ਉਥੇ ਜ਼ਰੂਰ ਆਉਣਾ ਹੈ।

ਸ਼ਨੀਵਾਰ ਸਵੇਰੇ ਪਤਾ ਲਗਾ ਕਿ ਉਹ ਛਤਰਪੁਰ ਆ ਰਿਹਾ ਹੈ। ਟੀਮ ਤੁਰਤ ਹਰਕਤ ਵਿਚ ਆਈ ਅਤੇ ਸਾਦੇ ਕੱਪੜਿਆਂ ਵਿਚ ਟੀਮ ਨੂੰ ਬਾਇਕ ਅਤੇ ਗੱਡੀਆਂ ਵਿਚ ਬਿਠਾ ਕਿ ਅਜਿਹੇ ਤਰੀਕੇ ਨਾਲ ਤਾਇਨਾਤ ਕੀਤਾ, ਜਿਸਦੇ ਨਾਲ ਬਦਮਾਸ਼ ਆਪਣੀਆਂ ਗੱਡੀਆਂ ਨਾਲ ਪੁਲਿਸ ਦੀਆਂ ਗੱਡੀਆਂ ਵਿਚ ਟੱਕਰ ਮਾਰਕੇ ਵੀ ਭੱਜਣ ‘ਚ ਕਾਮਯਾਬ ਨਾ ਹੋ ਸਕਣ। ਇਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੂੰ ਭਿਣਕ ਲੱਗੀ ਕਿ ਰਾਜੇਸ਼ ਫਾਰਮਹਾਊਸ ਵਿਚ ਆ ਚੁੱਕਾ ਹੈ। ਇਹ ਇੱਕ ਪ੍ਰਾਪਰਟੀ ਡੀਲਰ ਦਾ ਫਾਰਮਹਾਊਸ ਹੈ। ਉਸਦੇ ਪਹੁੰਚਦੇ ਹੀ ਸਪੈਸ਼ਲ ਟੀਮ ਵੱਲੋਂ ਉਸਨੂੰ ਘੇਰਾ ਪਾ ਲਿਆ ਗਿਆ। ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਪਿੱਛਾ ਕਰਕੇ ਸੜਕ ਤੇ ਉਨ੍ਹਾਂ ਦੋਵਾਂ ਨੂੰ ਟੀਮ ਨੇ ਘੇਰ ਲਿਆ। ਉਸਨੂੰ ਸਰੈਂਡਰ ਕਰਨ ਲਈ ਇਕ ਵਾਰ ਚਿਤਾਵਨੀ ਦਿੱਤੀ ਗਈ, ਪਰ ਇਸਦੇ ਉਲਟ ਉਸਨੇ ਟੀਮ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਖ਼ਿਲਾਫ਼ੀ ਫਾਇਰਿੰਗ ਵਿਚ ਉਸਦੀ ਮੌਤ ਹੋ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

31 ਘੰਟੇ ਦੇ ਇੰਤਜ਼ਾਰ ਮਗਰੋਂ ਪੁਲਿਸ ਨੇ 3 ਮਿੰਟ ‘ਚ ਕੀਤਾ ਗੈਂਗਸਟਰ ਦਾ ਐਨਕਾਊਂਟਰ