ਸਾਬਕਾ ਚੀਫ਼ ਜਸਟਿਸ ਨਸੀਰੁਲ ਮੁਲਕ ਬਣੇ ਪਾਕਿ ਦੇ ਨਿਗ਼ਰਾਨ ਪ੍ਰਧਾਨ ਮੰਤਰੀ


ਇਸਲਾਮਾਬਾਦ, 1 ਜੂਨ (ਏਜੰਸੀ) : ਸਾਬਕਾ ਚੀਫ਼ ਜਸਟਿਸ ਨਸੀਰੁਲ ਮੁਲਕ ਨੇ ਅੱਜ ਪਾਕਿਸਤਾਨ ਦੇ ਸੱਤਵੇਂ ਕੰਮ ਚਲਾਊ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਜੋ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਇਹ ਆਮ ਚੋਣਾਂ ਪਾਕਿਸਤਾਨ ਦੇ ਲੋਕਤੰਤਰ ਦਾ ਹਿੱਸਾ ਹਨ ਜਿਥੇ 70 ਸਾਲ ਦੇ ਇਤਿਹਾਸ ’ਚ ਜ਼ਿਆਦਾਤਰ ਸਮੇਂ ਤੱਕ ਤਾਕਤਵਰ ਸੈਨਾ ਦਾ ਸ਼ਾਸਨ ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ 67 ਸਾਲਾ ਮੁਲਕ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁਲਕ ਨੂੰ ਸਰਕਾਰ ਅਤੇ ਵਿਰੋਧੀ ਦਲਾਂ ਦੋਵਾਂ ਵੱਲੋਂ ਸਰਬਸੰਮਤੀ ਨਾਲ ਇਸ ਅਹੁਦੇ ਲਈ ਚੁਣਿਆ ਗਿਆ ਹੈ। ਡਾਅਨ ਨਿਊਜ਼ ਦੀ ਖ਼ਬਰ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੇ ਮੁਲਕ ਨੂੰ ਇਸ ਤਰ੍ਹਾਂ ਦਾ ਵਿਅਕਤੀ ਦੱਸਿਆ ਜਿਸ ਦੀ ਨਿਯੁਕਤੀ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ।

ਪਿਛਲੇ ਹਫ਼ਤੇ ਵਿਰੋਧੀ ਦਲ ਦੇ ਨੇਤਾ ਖੁਰਸ਼ੀਦ ਸ਼ਾਹ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਇਸ ਦ ਐਲਾਨ ਕੀਤਾ ਸੀ ਜਿਸ ਵਿੱਚ ਅੱਬਾਸੀ ਅਤੇ ਕੌਮੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਵੀ ਸ਼ਾਮਲ ਸਨ। ਮੌਜੂਦਾ ਸਰਕਾਰ 31 ਮਈ ਨੂੰ ਆਪਣਾ ਕਾਰਜਕਾਲ ਪੂਰਾ ਕਰ ਚੁੱਕੀ ਹੈ ਅਤੇ ਨਵੀਂ ਸਰਕਾਰ ਦੇ ਚੁਣੇ ਜਾਣ ਤੱਕ ਕੰਮ ਚਲਾਊ ਸਰਕਾਰ ਕਾਰਜਭਾਰ ਸੰਭਾਲੇਗੀ। ਕੰਮਚਲਾਉੂ ਪ੍ਰਸ਼ਾਸਨ ਕੋਈ ਵੀ ਵੱਡਾ ਫੈਸਲਾ ਨਹੀਂ ਲਵੇਗਾ। ਨੈਸ਼ਨਲ ਅਸੈਂਬਲੀ ਦੇ ਪੰਜ ਸਾਲ ਦੇ ਲਗਾਤਾਰ ਤੀਜੇ ਕਾਰਜਕਾਲ ਦੇ ਪੂਰਾ ਹੋਣ ਦੇ ਕੁਝ ਦੇਰ ਬਾਅਦ ਸਹੁੰ ਚੁੱਕ ਸਮਾਗਮ ਕੀਤਾ ਗਿਆ। ਹਾਲਾਂਕਿ ਇਹ ਦੂਜੀ ਕੌਮੀ ਅਸੈਂਬਲੀ ਹੋਵੇਗੀ ਜੋ ਸੈਨਾ ਰਹਿਤ ਸ਼ਾਸਨ ਤਹਿਤ ਆਪਣਾ ਕਾਰਜਕਾਲ ਪੂਰਾ ਕਰੇਗੀ ਕਿਉਂਕਿ ਤਿੰਨ ਵਿੱਚੋਂ ਇਕ 2002 ’ਚ ਹੋਂਦ ਵਿੱਚ ਆਈ ਸੀ ਉਹ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਤਹਿਤ ਕੰਮ ਕਰਦੀ ਰਹੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਬਕਾ ਚੀਫ਼ ਜਸਟਿਸ ਨਸੀਰੁਲ ਮੁਲਕ ਬਣੇ ਪਾਕਿ ਦੇ ਨਿਗ਼ਰਾਨ ਪ੍ਰਧਾਨ ਮੰਤਰੀ