ਸਾਫ ਸੁਥਰੀ ਗਾਇਕੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ: ਸ਼ੰਮੀ ਝੱਜ


ਲੁਧਿਆਣਾ, 15 ਜੂਨ (ਕੁਲਦੀਪ ਸਿੰਘ ਲੋਹਟ) : ਹਥਿਆਰ,ਨਾਰ ਤੇ ਸ਼ੋਰ ਸ਼ਰਾਬੇ ਵਾਲੇ ਗੀਤ ਸੰਗੀਤ ਨੂੰ ਠੱਲ੍ਹ ਪਾਉਣ ਲਈ ਮਿਆਰੀ ਗਾਇਨ ਸ਼ੈਲੀ ਨੂੰ ਉਤਸਾਹਿਤ ਕੀਤਾ ਜਾਵੇਗਾ, ਇਸ ਤਹਿਤ ਲਿਸ਼ਕਾਰਾ ਟੀਵੀ ਕੈਨੇਡਾ ਵਲੋਂ ਸੰਗੀਤ ਕਲਾ ਨਾਲ ਜੁਡ਼ੀਆਂ ਖੂਬਸੂਰਤ ਅਵਾਜ਼ਾਂ ਨੂੰ ਪੇਸ਼ ਕਰਦਿਆਂ ਸਾਫ ਸੁਥਰੇ ਗੀਤਾਂ ਰਾਹੀਂ ਜਲਦ ਹੀ ਸੰਗੀਤਕ ਵਿਹਡ਼ੇ ਵਿਚ ਦਸਤਕ ਦਿੱਤੀ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲਿਸ਼ਕਾਰਾ ਟੀਵੀ ਕੈਨੇਡਾ ਦੇ ਨਿਰਮਾਤਾ ਸ਼ੰਮੀ ਝੱਜ ਨੇ ਕੈਨੇਡਾ ਤੋਂ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਉਹ ਸ਼ੰਮੀ ਝੱਜ ਪ੍ਰੋਡਕਸ਼ਨ ਹੇਠ ਦੋ ਖੂਬਸੂਰਤ ਅਵਾਜਾਂ ਨੂੰ ਪੇਸ਼ ਕਰਨ ਜਾ ਰਹੇ ਹਨ,ਜਿੰਨਾਂ ਦੁਆਰਾ ਗਾਏ ਗੀਤਾਂ ਨੂੰ ਵਿਸ਼ਵ ਪੱਧਰ ਦੇ ਗੀਤਕਾਰ ਚਰਨ ਲਿਖਾਰੀ, ਸ਼ਾਇਰ ਸਹਿਬਾਜ ਧੂਰਕੋਟ, ਮਨਪ੍ਰੀਤ ਟਿਵਾਣਾ, ਗੁਰਵਿੰਦਰ ਬਰਾਡ਼ ਆਦਿ ਨੇ ਸਾਹਿਤਕ ਅਤੇ ਸਭਿਆਚਾਰਕ ਦਾਇਰੇ ਵਿੱਚ ਰਹਿ ਕੇ ਲਿਖਿਆ ਹੈ। ਸ਼ੰਮੀ ਝੱਜ ਹੋਰਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਗੀਤ ਪੂਰੇ ਪਰਿਵਾਰ ਵਿੱਚ ਬੈਠ ਕੇ ਸੁਣੇ ਦੇਖੇ ਜਾ ਸਕਣਗੇ।

ਇਥੇ ਇਹ ਜ਼ਿਕਰਯੋਗ ਹੈ ਕਿ ਸ਼ੰਮੀ ਝੱਜ ਲਿਸ਼ਕਾਰਾ ਟੀਵੀ ਕੈਨੇਡਾ ਦੇ ਮਾਧਿਅਮ ਰਾਹੀਂ ਪੰਜਾਬੀ ਸਾਹਿਤ, ਸਭਿਆਚਾਰ ਤੇ ਸੰਗੀਤ ਨੂੰ ਵਿਸ਼ਵ ਬੁਲੰਦੀਆਂ ਵੱਲ ਲਿਜਾਣ ਲਈ ਲੰਮੇ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਹਨ ਤੇ ਆਪਣੇ ਟੀ ਵੀ *ਤੇ ਲੋਡ਼ਵੰਦਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰਕੇ ਮੀਡੀਆ ਨੂੰ ਸਮਾਜਿਕ ਸਰੋਕਾਰਾਂ ਨਾਲ ਜੋਡ਼ਨ ਦਾ ਉਪਰਾਲਾ ਵੀ ਕਰ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਫ ਸੁਥਰੀ ਗਾਇਕੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ: ਸ਼ੰਮੀ ਝੱਜ