ਸ਼ਰਾਬੀ ਔਰਤ ਨਾਲ ਛੇੜਛਾੜ ਕਰਨ ਵਾਲਾ ਟੈਕਸੀ ਡਰਾਈਵਰ ਦੋਸ਼ੀ ਕਰਾਰ


ਕੰਮ ਅਤੇ ਇਖਲਾਕ ਦੀ ਗਾਥਾ

ਕੈਲਗਰੀ (ਹਰਬੰਸ ਬੁੱਟਰ) ਜੁਲਾਈ 2014 ਵਿੱਚ ਸ਼ਰਾਬੀ ਹੋਈ ਇੱਕ ਔਰਤ ਗ੍ਰਾਹਕ ਉਪੱਰ ਸੈਕਸੂਅਲ ਅਸਾਲਟ ਕਰਨ ਵਾਲੇ ਕੈਲਗਰੀ ਦੇ ਇੱਕ ਟੈਕਸੀ ਡ੍ਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੁਹੰਮਦ ਇਰਸ਼ਾਦ ਨਾਮ ਦੇ ਇਸ ਟੈਕਸੀ ਡ੍ਰਾਈਵਰ ਨੂੰ ਵੇਖ ਕੇ ਭਾਵੇਂ ਨਹੀਂ ਪਛਾਣਿਆ ਗਿਆ ਪਰ ਔਰਤ ਦੀ ਗਵਾਹੀ ਅਤੇ ਟੈਕਸੀ ਕੰਪਨੀ ਦੇ ਅੰਕੜਿਆਂ ਅਤੇ ਵੇਰਵਿਆਂ ਤੋਂ ਉਸ ਦੇ ਦੋਸ਼ੀ ਹੋਣ ਦਾ ਫੈਸਲਾ ਲਿਆ ਗਿਆ ਹੈ। ਕੋਰਟ ਆਫ਼ ਕੁਈਨ’ਜ਼ ਬੈਂਚ ਦੀ ਜੱਜ, ਜਸਟਿਸ ਮਿਸ਼ੈੱਲ ਹੌਲਿਨਜ਼ ਨੇ ਕਿਹਾ ਕਿ ਸ਼ਿਕਾਇਤ-ਕਰਤਾ ਦੀ ਗਵਾਹੀ ਅਤੇ ਬਿਆਨ ਕਾਫੀ ਭਰੋਸੇਯੋਗ ਹਨ।

30 ਸਾਲਾ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ 17 ਐਵੇਨਿਊ ਸਾਊਥ ਵੈਸਟ ਤੋਂ ਟੈਕਸੀ ਲਈ ਸੀ ਅਤੇ ਬੈਂਕਵਿਊ ਨੂੰ ਆਪਣੇ ਘਰ ਜਾਂਦਿਆਂ ਉਹ ਨਸ਼ੇ ਦੀ ਹਾਲਤ ਵਿੱਚ ਸੌਂ ਗਈ ਪਰ ਜਦੋਂ ਉਸਨੂੰ ਹੋਸ਼ ਆਈ ਤਾਂ ਮੁਹੰਮਦ ਇਰਸ਼ਾਦ ਉਸ ਨਾਲ ਗ਼ਲਤ ਹਰਕਤ ਕਰ ਰਿਹਾ ਸੀ। ਇਰਸ਼ਾਦ ਨੂੰ ਬਾਅਦ ਵਿੱਚ ਗਿਰਫਤਾਰ ਕਰ ਲਿਆ ਗਿਆ ਸੀ। ਇਰਸ਼ਾਦ ਦੇ ਬਿਆਨ ਅਨੁਸਾਰ ਉਸ ਰਾਤ ਉਹ ਇਕੱਲਾ ਨਹੀਂ ਸਗੋਂ ਉਸਦੀ ਕੰਪਨੀ ਵਿੱਚ ਹੋਰ ਡਰਾਈਵਰ ਵੀ ਟੈਕਸੀ ਚਲਾਉਂਦੇ ਸਨ ,ਜਿਸ ਕਾਰਣ ਪੁਲਿਸ ਦੀ ਪੁਣਛਾਣ ਦੀ ਚਾਲ ਮੱਧਮ ਪੈ ਗਈ ਸੀ।ਪਰ ਟੈਕਸੀ ਦੀ ਨੰਬਰ ਪਲੇਟ,ਉਸ ਨੂੰ ਲਾਗ ਇਨ ਕਰਨ ਦੀ ਕਾਰਵਾਈ ਅਤੇ ਡਰਾਈਵਰ ਲਾਇਸੈਂਸ ਦੇ ਆਖਰੀ 6 ਨੰਬਰ ਇਸ ਕੇਸ ਨੂੰ ਅੱਗੇ ਤੋਰਨ ਵਿੱਚ ਸਫਲ ਹੋਏ।

ਇਸ ਔਰਤ ਨੇ ਟੈਕਸੀ ਕੰਪਨੀ ਖਿਲਾਫ਼ ਵੀ ਢਾਈ ਲੱਖ ਡਾਲਰ ਦਾ ਮੁਕੱਦਮਾ ਕੀਤਾ ਹੋਇਆ ਹੈ। ਦੋਸ਼ੀ ਪਾਏ ਜਾਣ ਦਾ ਫੈਸਲਾ ਸੁਣਾਏ ਜਾਣ ਮਗਰੋਂ ਮੁਹੰਮਦ ਇਰਸ਼ਾਦ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਸਜ਼ਾ ਦਾ ਫੈਸਲਾ ਬਾਦ ਵਿੱਚ ਕੀਤਾ ਜਾਵੇਗਾ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਰਾਬੀ ਔਰਤ ਨਾਲ ਛੇੜਛਾੜ ਕਰਨ ਵਾਲਾ ਟੈਕਸੀ ਡਰਾਈਵਰ ਦੋਸ਼ੀ ਕਰਾਰ