ਮੋਦੀ ਦੇ ਵਿਦੇਸ਼ ਦੌਰਿਆਂ ਨੇ ਪਾਈ ਸਭ ਨੂੰ ਮਾਤ, ਜਾਣ ਕੇ ਹੋ ਜਾਓਗੇ ਹੈਰਾਨ


ਚੰਡੀਗੜ੍ਹ, 10 ਜੂਨ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਸੰਮੇਲਨ (ਐਸਸੀਓ) ਵਿੱਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਚੀਨ ਦੇ ਸ਼ਹਿਰ ਕਿੰਗਦਾਓ ਪੁੱਜੇ। ਪਿਛਲੇ 40 ਦਿਨਾਂ ਵਿੱਚ ਉਹ ਦੂਜੀ ਵਾਰ ਚੀਨ ਗਏ ਹਨ। ਚਾਰ ਸਾਲਾਂ ਵਿੱਚ ਇਹ ਉਨ੍ਹਾਂ ਦੀ 5ਵੀਂ ਚੀਨ ਯਾਤਰਾ ਹੈ। ਜ਼ਿਆਦਾ ਵਿਦੇਸ਼ੀ ਦੌਰਿਆਂ ਕਰ ਕੇ ਪੀਐਮ ਮੋਦੀ ਹਮੇਸ਼ਾ ਚਰਚਾਵਾਂ ਵਿੱਚ ਰਹਿੰਦੇ ਹਨ। ਮੋਦੀ ਦੀਆਂ ਯਾਤਰਾਵਾਂ ਦੀ ਚਰਚਾ ਇਸ ਲਈ ਹੁੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਇੰਨੀ ਤੇਜ਼ ਰਫ਼ਤਾਰ ਨਾਲ ਵਿਦੇਸ਼ੀ ਦੌਰੇ ਕੀਤੇ ਕਿ ਉਹ ਪਹਿਲੇ 4 ਸਾਲਾਂ ਵਿੱਚ ਯਾਤਰਾਵਾਂ ਕਰਨ ਦੇ ਮਾਮਲੇ ਵਿੱਚ ਦੇਸ਼ ਦੇ ਹੋਰ ਪ੍ਰਧਾਨ ਮੰਤਰੀਆਂ ਤੋਂ ਅੱਗੇ ਨਿਕਲ ਗਏ ਹਨ।

ਹਾਲਾਂਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਮੋਦੀ ਦੀ ਯਾਤਰਾ ਇਸ ਲਈ ਚਰਚਾ ਵਿੱਚ ਰਹਿੰਦੀ ਹੈ ਕਿਉਂਕਿ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਦੇ ਹਨ, ਜਦਕਿ ਮਨਮੋਹਨ ਸਿੰਘ ਨੇ ਵੀ ਉਨ੍ਹਾਂ ਦੇ ਬਰਾਬਰ ਹੀ ਵਿਦੇਸ਼ੀ ਦੌਰੇ ਕੀਤੇ ਹਨ ਪਰ ਲੋਕਾਂ ਨੇ ਉਨ੍ਹਾਂ ਨੂੰ ਮੋਦੀ ਜਿੰਨੀ ਤਵੱਜੋ ਨਹੀਂ ਦਿੱਤੀ।
ਕਾਰਜਕਾਲ ਦੇ ਪਹਿਲੇ 4 ਸਾਲਾਂ ਵਿੱਚ ਕਿਸ ਨੇ ਕਿੰਨੀਆਂ ਯਾਤਰਾਵਾਂ ਕੀਤੀਆਂ

ਨਰਿੰਦਰ ਮੋਦੀ- 83 ਦੇਸ਼
ਮਨਮੋਹਨ ਸਿੰਘ- 34 ਦੇਸ਼
ਅਟਲ ਬਿਹਾਰੀ ਵਾਜਪਾਈ- 30 ਦੇਸ਼
ਪੀ ਵੀ ਨਰਸਿੰਘ ਰਾਵ- 28 ਦੇਸ਼
ਰਾਜੀਵ ਗਾਂਧੀ- 47 ਦੇਸ਼
ਇੰਦਰਾ ਗਾਂਧੀ- 42 ਦੇਸ਼
ਜਵਾਹਰ ਲਾਲ ਨਹਿਰੂ- 4 ਦੇਸ਼ (ਪੂਰੇ ਕਾਰਜਕਾਲ ਵਿੱਚ 67 ਦੇਸ਼)


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਦੇ ਵਿਦੇਸ਼ ਦੌਰਿਆਂ ਨੇ ਪਾਈ ਸਭ ਨੂੰ ਮਾਤ, ਜਾਣ ਕੇ ਹੋ ਜਾਓਗੇ ਹੈਰਾਨ