ਭਗੌੜੇ ਨੀਰਵ ਮੋਦੀ ਖ਼ਿਲਾਫ਼ ਇੰਟਰਪੋਲ ਕਰ ਸਕਦੈ ਰੈਡ ਕਰਾਨਰ ਨੋਟਿਸ ਜਾਰੀ


ਨਵੀਂ ਦਿੱਲੀ, 23 ਜੂਨ (ਏਜੰਸੀ) : ਇੰਟਰਪੋਲ ਵਲੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਸੰਭਾਵਨਾ ਹੈ। ਕਿਉਂਕਿ ਕੌਮਾਂਤਰੀ ਏਜੰਸੀ ਦੋ ਅਰਬ ਡਾਲਰ ਦੇ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਦੁਆਰਾ ਉਪਲਬਧ ਕਰਾਏ ਗਏ ਸਬੂਤਾਂ ਤੋਂ ਸੰਤੁਸ਼ਟ ਹੈ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਨੇ ਇੰਟਰਪੋਲ ਨੂੰ ਜੋ ਦਸਤਾਵੇਜ਼ ਉਪਲਬਧ ਕਰਾਏ ਹਨ ਉਨ੍ਹਾਂ ਵਿਚ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਦੁਆਰਾ ਜਾਰੀ ਗੈਰ ਜ਼ਮਾਨਤੀ ਵਾਰੰਟ ਅਤੇ ਇਸ ਮਾਮਲੇ ਵਿਚ ਦਾਇਰ ਦੋਸ਼ ਪੱਤਰਾਂ ਦੀ ਜਾਣਕਾਰੀ ਸਮੇਤ ਹੋਰ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਕੌਮਾਂਤਰੀ ਪੁਲਿਸ ਸਹਿਯੋਗ ਏਜੰਸੀ ਦਸਤਾਵੇਜ਼ਾਂ ਤੋਂ ਸੰਤੁਸ਼ਟ ਹੈ ਅਤੇ ਉਹ ਸੀਬੀਆਈ ਦੇ ਮੰਗ ਨੂੰ ਅੱਗੇ ਵਧਾਉਣ ਵਾਲੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਪ੍ਰਕਿਰਿਆ ਆਖਰੀ ਪੜਾਅ ਵਿਚ ਹੈ ਅਤੇ ਰੈਡ ਕਾਰਨਰ ਨੋਟਿਸ ਹਫ਼ਤੇ ਵਿਚ ਕਦੇ ਵੀ ਜਾਰੀ ਹੋ ਸਕਦਾ ਹੈ। ਬਸ਼ਰਤੇ ਆਖਰੀ ਸਮੇਂ ਵਿਚ ਕੋਈ ਸਪਸ਼ਟੀਕਰਣ ਨਹੀਂ ਮੰਗਿਆ ਜਾਵੇ, ਹਾਲਾਂਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਸਰਕਾਰ ਵਿਚ ਮੌਜੂਦ ਸੂਤਰਾਂ ਨੇ ਕਿਹਾ ਕਿ ਨੀਰਵ ਮੋਦੀ ਦੇ ਕਈ ਪਾਸਪੋਰਟ ਦੇ ਮੁੱਦੇ ‘ਤੇ ਚਰਚਾ ਦੇ ਲਈ ਵਿਦੇਸ਼ ਮੰਤਰਾਲਾ, ਸੀਬੀਆਈ ਅਤੇ ਹੋਰ ਜਾਂਚ ਏਜੰਸੀਆਂ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸੀਬੀਆਈ ਨੇ 15 ਫਰਵਰੀ ਨੂੰ ਇੰਟਰਪੋਲ ਦੇ ਜ਼ਰੀਏ ਜਾਰੀ ਨੋਟਿਸ ਦੇ ਜ਼ਰੀਏ ਨੀਰਵ ਮੋਦੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਨੂੰ ਸੀਮਤ ਜਾਣਕਾਰੀ ਹੀ ਮਿਲ ਸਕੀ। ਕਿਉਂਕਿ ਸਿਰਫ ਬਰਤਾਨੀਆ ਨੇ ਸੀਬੀਆਈ ਦੀ ਮੰਗ ‘ਤੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਨ੍ਹਾਂ 6 ਦੇਸ਼ਾਂ ਯੂਐਸ, ਯੂਕੇ, ਬੈਲਜ਼ੀਅਮ, ਫਰਾਂਸ, ਸਿੰਗਾਪੁਰ ਅਤੇ ਯੂਏਈ ਨੂੰ 25 ਅਪ੍ਰੈਲ ਤੋਂ 28 ਮਈ ਤੱਕ ਕਈ ਵਾਰ ਪੱਤਰ ਭੇਜੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਨਰੀਵ ਮੋਦੀ ਰੱਦ ਪਾਸਪੋਰਟ ਦੇ ਨਾਲ ਯਾਤਰਾ ਕਰ ਰਿਹਾ ਹੈ। ਸਿਰਫ ਯੂਕੇ ਵਿਚ ਭਾਰਤ ਦੇ ਡਿਫਿਊਜ਼ਨ ਨੋਟਿਸ ਦਾ ਜਵਾਬ ਦਿੱਤਾ ਹੈ। ਨੀਰਵ ‘ਤੇ ਦੋਸ਼ ਹੈ ਕਿ ਉਸ ਦੇ ਕੋਲ 6 ਪਾਸਪੋਰਟ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਗੌੜੇ ਨੀਰਵ ਮੋਦੀ ਖ਼ਿਲਾਫ਼ ਇੰਟਰਪੋਲ ਕਰ ਸਕਦੈ ਰੈਡ ਕਰਾਨਰ ਨੋਟਿਸ ਜਾਰੀ