ਬੀਜੇਪੀ ਨੇ ਡੇਗੀ ਮਹਿਬੂਬਾ ਦੀ ਸਰਕਾਰ


ਸ਼੍ਰੀਨਗਰ, 19 ਜੂਨ (ਏਜੰਸੀ) : ਬੀਜੇਪੀ ਨੇ ਪੀਡੀਪੀ ਤੋਂ ਹਮਾਇਤ ਵਾਪਸ ਲੈ ਕੇ ਸਰਕਾਰ ਡੇਗ ਦਿੱਤੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅਗਲੀ ਰਣਨੀਤੀ ਲਈ ਸ਼ਾਮ ਚਾਰ ਵਜੇ ਮੀਟਿੰਗ ਬੁਲਾ ਲਈ ਹੈ। ਬੀਜੇਪੀ ਨੇ ਕਿਹਾ ਕਿ ਰਾਜ ਵਿੱਚ ਅੱਤਵਾਦ ਵਧ ਰਿਹਾ ਹੈ। ਇਸ ਲਈ ਸਰਕਾਰ ਵਿੱਚ ਬਣੇ ਰਹਿਣਾ ਔਖਾ ਸੀ।

ਬੀਜੇਪੀ ਲੀਡਰ ਰਾਮ ਮਾਧਵ ਨੇ ਕਿਹਾ ਕਿ ਹੁਣ ਗੱਠਜੋੜ ਰੱਖਣਾ ਔਖਾ ਹੋ ਗਿਆ ਸੀ। ਸੂਬੇ ਵਿੱਚ ਅੱਤਵਾਦ ਵਧ ਰਿਹਾ ਹੈ। ਸਰਕਾਰ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਰਹੀ। ਇਸ ਲਈ ਬੀਜੇਪੀ ਨੇ ਹਮਾਇਤ ਵਾਪਸ ਲੈ ਲਈ ਹੈ। ਯਾਦ ਰਹੇ ਬੀਜੇਪੀ ਨੇ ਵਾਦੀ ਵਿੱਚ ਗੋਲੀਬੰਦੀ ਰੱਦ ਕਰਨ ਦੇ ਦੋ ਦਿਨ ਬਾਅਦ ਹਮਾਇਤ ਵਾਪਸ ਲਈ ਹੈ। ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਅੱਤਵਾਦੀਆਂ ‘ਤੇ ਕਹਿਰ ਢਹਾਉਣ ਜਾ ਰਹੀ ਹੈ।

ਜੰਮੂ-ਕਸ਼ਮੀਰ ਵਿੱਚ ਪੀਡੀਪੀ ਤੇ ਬੀਜੇਪੀ ਦੀ ਭਾਈਵਾਲ ਸਰਕਾਰ ਸੀ। ਚੋਣਾਂ ਤੋਂ ਬਾਅਦ ਇਹ ਗੱਠਜੋੜ ਹੋਇਆ ਸੀ। ਹੁਣ ਬੀਜੇਪੀ ਵੱਲੋਂ ਹਮਾਇਤ ਲੈਣ ਮਗਰੋਂ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗ ਗਈ ਹੈ। 89 ਸੀਟਾਂ ਵਾਲੀ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਬੀਜੇਪੀ ਕੋਲ 25 ਤੇ ਪੀਡੀਪੀ ਕੋਲ 28 ਸੀਟਾਂ ਹਨ। ਇਸ ਤੋਂ ਇਲਾਵਾ ਨੈਸ਼ਨਲ ਕਾਂਗਰਸ ਕੋਲ 15 ਤੇ ਕਾਂਗਰਸ ਕੋਲ 12 ਸੀਟਾਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੀਜੇਪੀ ਨੇ ਡੇਗੀ ਮਹਿਬੂਬਾ ਦੀ ਸਰਕਾਰ