ਬਰੈਂਪਟਨ ਦਾ ਦਰਸ਼ਨ ਸਿੰਘ ਧਾਲੀਵਾਲ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ


ਬਰੈਂਪਟਨ, 28 ਜੂਨ (ਏਜੰਸੀ) : ਪੀਲ ਰੀਜਨਲ ਪੁਲਿਸ ਦੀ ਫਰਾਡ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਵਾਸੀ ਦਰਸ਼ਨ ਸਿੰਘ ਧਾਲੀਵਾਲ (42 ਸਾਲ) ਨੂੰ ਬਰੈਂਪਟਨ ਦੀ ਹੀ ਇੱਕ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ 2017 ਦੇ ਅਗਸਤ ਮਹੀਨੇ ਵਿੱਚ ਦਰਸ਼ਨ ਸਿੰਘ ਧਾਲੀਵਾਲ ਪੀੜਤ ਔਰਤ ਨੂੰ ਇੱਕ ਸਥਾਨਕ ਪਲਾਜਾ ਵਿੱਚ ਮਿਲਿਆ ਅਤੇ ਉਸ ਨੇ ਉਸ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਉਸ ਕੋਲ ਕੁਝ ਪੈਸੇ ਨਿਵੇਸ਼ ਕਰੇਗੀ ਤਾਂ ਉਹ ਉਸ ਨੂੰ ਡਬਲ ਕਰਕੇ ਮੋੜੇਗਾ। ਇਸ ਦੌਰਾਨ ਔਰਤ ਉਸ ਦੇ ਝਾਂਸੇ ਵਿੱਚ ਆ ਗਈ ਅਤੇ ਉਸ ਨੇ ਦਰਸ਼ਨ ਸਿੰਘ ਧਾਲੀਵਾਲ ਨੂੰ ਪੈਸਿਆਂ ਤੋਂ ਇਲਾਵਾ ਗਹਿਣੇ ਵੀ ਦੇ ਦਿੱਤੇ। ਜਦੋਂ ਦਰਸ਼ਨ ਸਿੰਘ ਧਾਲੀਵਾਲ ਨੇ ਉਸ ਦਾ ਕੋਈ ਪੈਸਾ ਵਾਪਸ ਨਹੀਂ ਕੀਤਾ ਤਾਂ ਔਰਤ ਨੇ ਪੁਲਿਸ ਨਾਲ ਸੰਪਰਕ ਕੀਤਾ।


Like it? Share with your friends!

-2

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਰੈਂਪਟਨ ਦਾ ਦਰਸ਼ਨ ਸਿੰਘ ਧਾਲੀਵਾਲ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ