ਡੱਲਾ ਦੇ ਕ੍ਰਿਕੇਟ ਟੂਰਨਾਮੈਂਟ ‘ਚ ਬੱਸੀਆਂ ਦੀ ਟੀਮ ਨੇ ਬਾਜੀ ਮਾਰੀ


ਜਗਰਾਉਂ 10 ਜੂਨ ( ਕੁਲਦੀਪ ਸਿੰਘ ਲੋਹਟ ) : ਨਵੀਂ ਪੀੜ੍ਹੀ ਵਿਚ ਖੇਡਾਂ ਦਾ ਜਾਗ ਲਾ ਕੇ ਨਿਰੋਏ ਸਮਾਜ ਦੀ ਸਿਰਜਣਾ ਲਈ ਹੋਂਦ ‘ਚ ਆਈ ਚੈਂਪੀਅਨ ਕਲੱਬ ਡੱਲਾ ਨੇ ਗਰਾਮ ਪੰਚਾਇਤ ਤੇ ਪ੍ਰਵਾਸੀ ਪੰਜਾਬੀਆਂ ਦੇ ਉਦਮ ਸਦਕਾ ਪੇਂਡੂ ਖਿੱਤੇ ਵਿਚ ਖੇਡ ਕਲਚਰ ਨਾਲ ਜੁੜੇ ਚੈਪੀਂਅਨ ਪੈਦਾ ਕਰਨ ਦਾ ਸੰਕਲਪ ਲਿਆ ਹੈ, ਜਿਸ ਦੇ ਚਲਦਿਆਂ ਕਲੱਬ ਵਲੋਂ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਨਾਮੀ ਕ੍ਰਿਕੇਟ ਟੀਮਾਂ ਨੇ ਸ਼ਮੂਲੀਅਤ ਕੀਤੀ ਤੇ ਖੇਡ ਪਰਦਰਸ਼ਨ ਵੀ ਕੀਤਾ। ਟੂਰਨਾਮੈਂਟ ਦੌਰਾਨ ਸਮੇ-ਸਮੇ ਖੇਡ ਅਤੇ ਰਾਜਨੀਤਕ ਖੇਤਰ ਦੀਆਂ ਨਾਮੀ ਹਸਤੀਆਂ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਨੌਜਵਾਨ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਯੂਥ ਦੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਵਿਚੇਚੇ ਤੌਰ ‘ਤੇ ਪਹੁੰਚੇ।

ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਮਕਸਦ ਜਿੱਤ ਹਾਰ ਤੱਕ ਸੀਮਤ ਨਹੀਂ ਹੁੰਦਾ ਸਗੋਂ ਖੇਡਾਂ ਸਾਡੇ ਨਿਰੋਏ ਤੇ ਇਖਲਾਕੀ ਸਮਾਜ ਦੀ ਸਿਰਜਣਾ ਲਈ ਵੀ ਅਹਿਮ ਰੋਲ ਅਦਾ ਕਰਦੀਆਂ ਹਨ। ਉਨਾਂ ਖਿਡਾਰੀਆਂ ਨੂੰ ਹਾਰ ਜਿੱਤ ਦੀ ਭਾਵਨਾ ਦਾ ਤਿਆਗ ਕਰਕੇ ਖੇਡਣ ਦੀ ਪ੍ਰੇਰਨਾ ਵੀ ਦਿੱਤੀ ।ਇਸ ਮੌਕੇ ਉਨ੍ਹਾਂ ਚੈਂਪੀਅਨ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਤੇ ਖੇਡਾਂ ਨੂੰ ਪ੍ਰਫੁੱਲਤ ਲਈ ਅਜਿਹੇ ਕਾਰਜ ਅਜੋਕੇ ਸਮੇਂ ਦੀ ਮੁੱਖ ਲੋੜ ਹਨ। ਚੈਂਪੀਅਨ ਕਲੱਬ ਦੇ ਮੈਂਬਰ ਗੋਪੀ ਸਿੱਧੂ ਡੱਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਅਉਣ ਵਾਲੇ ਸਮੇ ਚ ਵੀ ਨੌਜਵਾਨਾਂ ਨੂੰ ਸਹੀ ਦਿਸ਼ਾਂ ਦੇਣ ਲਈ ਇਹੇ ਜਿਹੇ ਕਾਰਜ ਕੀਤੇ ਜਾਣਗੇ।ਮੁਕਾਬਲੇਬਾਜ਼ੀ ਦੇ ਦੌਰ ‘ ‘ਚ ਬੱਸੀਆਂ ਨੇ ਪਹਿਲਾ, ਕੋਕਰੀ ਨੇ ਦੂਜਾ, ਸਹਿਣਾ ਤੀਜਾ ਅਤੇ ਭਦੌੜ ਨੇ ਕ੍ਰਮਵਾਰ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੋਪੀ ਸਿੱਧੂ ਡੱਲਾ ਪਰਮਿੰਦਰ ਸਿੰਘ, ਸੋਨੀ ਡੱਲਾ, ਅਮਨ ਡੱਲਾ, ਸੋਨੀ ਰਾਏ, ਤੇ ਸਮੂਹ ਚੈਂਪੀਅਨ ਕਲੱਬਚੰਦ ਸਿੰਘ ਡੱਲਾ ਤੇ ਗ੍ਰਾਮ ਪੰਚਾਇਤ ਡੱਲਾ ਵਲੋਂ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਡੱਲਾ ਦੇ ਕ੍ਰਿਕੇਟ ਟੂਰਨਾਮੈਂਟ ‘ਚ ਬੱਸੀਆਂ ਦੀ ਟੀਮ ਨੇ ਬਾਜੀ ਮਾਰੀ