ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਦੇ ਸਫਾਏ ਲਈ ਤਾਇਨਾਤ ਹੋਣਗੇ ਐਨਐਸਜੀ ਕਮਾਂਡੋ


ਸ੍ਰੀਨਗਰ, 22 ਜੂਨ (ਏਜੰਸੀ) : ਕਸ਼ਮੀਰ ਵਾਦੀ ਵਿਚ ਅੱਤਵਾਦੀ ਵਿਰੋਧੀ ਅਭਿਆਨਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਨੈਸ਼ਨਲ ਸਕਿਓਰਿਟੀ ਗਾਰਡ (ਐੱਨਐੱਸਜੀ) ਦਾ ਇਕ ਦਸਤਾ ਵਾਦੀ ਪਹੁੰਚ ਚੁੱਕਾ ਹੈ। ਇਹ ਦਸਤਾ ਪਿਛਲੇ ਇਕ ਪਖਵਾੜੇ ਤੋਂ ਸ੍ਰੀਨਗਰ ਏਅਰਪੋਰਟ ਦੇ ਨਜ਼ਦੀਕ ਬੀਐੱਸਐੱਫ ਦੇ ਇਕ ਸਿਖਲਾਈ ਕੇਂਦਰ ਵਿਚ ਪੁਲਿਸ, ਸੀਆਰਪੀਐੱਫ ਅਤੇ ਬੀਐੱਸਐੱਫ ਤੋਂ ਚੁਣੇ ਗਏ ਜਵਾਨਾਂ ਦੇ ਨਾਲ ਅੱਤਵਾਦ ਰੋਕੂ ਅਭਿਆਨਾਂ ਵਿਚ ਲੱਗਾ ਹੋਇਆ ਹੈ। ਐੱਨਐੱਸਜੀ ਨੂੰ ਜੰਮੂ-ਕਸ਼ਮੀਰ ਵਿਚ ਅੱਤਵਾਦ ਰੋਕੂ ਅਭਿਆਨਾਂ ਲਈ ਤਾਇਨਾਤ ਕਰਨ ਦੀ ਯੋਜਨਾ ਪਿਛਲੇ ਸਾਲ ਬਣੀ ਸੀ ਅਤੇ ਇਸ ਮਤੇ ‘ਤੇ ਰਸਮੀ ਮੋਹਰ ਮਈ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਗਾਈ ਹੈ।

ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਐੱਨਐੱਸਜੀ ਕਮਾਂਡੋ ਦਾ ਦਸਤਾ ਪੂਰੀ ਤਰ੍ਹਾਂ ਜੰਮੂ-ਕਸ਼ਮੀਰ ਪੁਲਿਸ ਦੇ ਅਧੀਨ ਰਹੇਗਾ ਕਿਉਂਕਿ ਅੱਤਵਾਦ ਰੋਕੂ ਅਭਿਆਨਾਂ ਦੇ ਸੰਚਾਲਨ ਦੀ ਨੋਡਲ ਸੰਸਥਾ ਸੂਬਾਈ ਪੁਲਿਸ ਹੀ ਹੈ। ਸਥਾਨਕ ਹਾਲਾਤ ਤੋਂ ਜਾਣੁ ਹੋਣ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਤੌਰ ਤਰੀਕਿਆਂ ਨੂੰ ਸਮਝਣ ਦੇ ਬਾਅਦ ਹੀ ਇਹ ਦਸਤਾ ਸਰਗਰਮ ਰੂਪ ਨਾਲ ਅੱਤਵਾਦ ਰੋਕੂ ਅਭਿਆਨਾਂ ਵਿਚ ਸ਼ਾਮਿਲ ਹੋਵੇਗਾ। ਜੰਮੂ-ਕਸ਼ਮੀਰ ਵਿਚ ਐੱਨਐੱਸਜੀ ਦੇ ਕਮਾਂਡੋ 1990 ਦੇ ਦਹਾਕੇ ਵਿਚ ਵੀ ਅੱਤਵਾਦ ਰੋਕੂ ਅਭਿਆਨਾਂ ਲਈ ਆ ਚੁੱਕੇ ਹਨ ਪਰ ਐੱਨਐੱਸਜੀ ਨੂੰ ਸੂਬੇ ਵਿਚ ਅੱਤਵਾਦ ਰੋਕੂ ਅਭਿਆਨਾਂ ਲਈ ਪੱਕੇ ਤੌਰ ‘ਤੇ ਪਹਿਲੀ ਵਾਰੀ ਤਾਇਨਾਤ ਕੀਤਾ ਜਾ ਰਿਹਾ ਹੈ। ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਐੱਨਐੱਸਜੀ ਕਮਾਂਡੋ ਹਾਊਸ ਇੰਟਰਵੈਂਸ਼ਨ ਅਤੇ ਐਂਟੀ ਹਾਈਜੈਕਿੰਗ ਵਿਚ ਮਾਹਿਰ ਮੰਨੇ ਜਾਂਦੇ ਹਨ। ਇਸ ਲਈ ਇਨ੍ਹਾਂ ਨੂੰ ਸ੍ਰੀਨਗਰ ਏਅਰਪੋਰਟ ਦੇ ਨਜ਼ਦੀਕ ਹੀ ਰੱਖਿਆ ਜਾ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਦੇ ਸਫਾਏ ਲਈ ਤਾਇਨਾਤ ਹੋਣਗੇ ਐਨਐਸਜੀ ਕਮਾਂਡੋ