ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ‘ਤੇ ਅਹੁਦੇ ਬਦਲੇ ਸੈਕਸ ਦੇ ਇਲਜ਼ਾਮ


ਇਸਲਾਮਾਬਾਦ, 7 ਜੂਨ (ਏਜੰਸੀ) : ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਨੇਤਾ ਤੇ ਸਾਬਕਾ ਕ੍ਰਿਕੇਟਰ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਾਮ ਖ਼ਾਨ ਦੀ ਆਉਣ ਵਾਲੀ ਕਿਤਾਬ ਇਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਾਰ ਉਨ੍ਹਾਂ ਇਮਰਾਨ ਖ਼ਾਨ ‘ਤੇ ਬਹੁਤ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਰੇਹਾਮ ਨੇ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਇਮਰਾਨ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਇਹ ਪਾਕਿਸਤਾਨ ਲਈ ਬੇਹੱਦ ਖ਼ਤਰਨਾਕ ਹੋਵੇਗਾ। ਸੀਐਨਐਨ 18 ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਪਾਰਟੀ ਵਿੱਚ ਔਰਤਾਂ ਨੂੰ ਉੱਚਾ ਅਹੁਦਾ ਦੇਣ ਬਦਲੇ ਉਨ੍ਹਾਂ ਨਾਲ ‘ਸੈਕਸ’ ਕਰਦੇ ਹਨ। ਰੇਹਾਮ ਨੇ ਕਿਹਾ ਕਿ ਜੇਕਰ ਕੋਈ ਮਹਿਲਾ ਪਾਰਟੀ ਵਿੱਚ ਉੱਚ ਅਹੁਦੇ ਦੀ ਮੰਗ ਕਰਦੀ ਹੈ ਤਾਂ ਇਮਰਾਨ ਖ਼ਾਨ ਉਸ ਨੂੰ ਆਪਣੇ ਨਾਲ ਸਬੰਧ ਬਣਾਉਣ ਲਈ ਕਹਿੰਦੇ ਹਨ। ਆਪਣੀ ਆਉਣ ਵਾਲੀ ਕਿਤਾਬ ਵਿੱਚ ਰੇਹਾਮ ਨੇ ਇਮਰਾਨ ਨਾਲ ਗੁਜ਼ਾਰੇ ਬੇਹੱਦ ਨਿੱਜੀ ਪਲਾਂ ਬਾਰੇ ਵੀ ਲਿਖਿਆ ਹੈ।

ਰੇਹਾਮ ਖ਼ਾਨ ਇਮਰਾਨ ਦੀ ਦੂਜੀ ਪਤਨੀ ਸੀ। ਵਿਆਹ ਤੋਂ ਪੰਦਰਾਂ ਮਹੀਨਿਆਂ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਰੇਹਾਮ ਦੇ ਇਸ ਸਨਸਨੀਖੇਜ ਖੁਲਾਸੇ ਤੋਂ ਬਾਅਦ ਇਮਰਾਨ ਖ਼ਾਨ ਦੇ ਸਿਆਸੀ ਕਰੀਅਰ ਵਿੱਚ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਪਾਕਿਸਤਾਨ ਵਿੱਚ ਇਸ ਵਾਰ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਮਰਾਨ ਖ਼ਾਨ ਚੋਣ ਜੇਤੂ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਹਨ। ਰੇਹਾਮ ਦੀ ਕਿਤਾਬ ਦੇ ਕੁਝ ਅੰਸ਼ ਇੱਕ ਹੈਕਰ ਨੇ ਆਨਲਾਈਨ ਲੀਕ ਕਰ ਦਿੱਤੇ ਸਨ, ਉਦੋਂ ਤੋਂ ਹੀ ਇਸ ‘ਤੇ ਵਿਵਾਦ ਜਾਰੀ ਹੈ। ਕਈ ਲੋਕਾਂ ਨੇ ਕਿਤਾਬ ਉਤੇ ਰੋਕ ਲਾਉਣ ਦੀ ਮੰਗ ਵੀ ਕੀਤੀ। ਉੱਥੇ ਹੀ ਪਾਕਿਸਤਾਨ ਦੇ ਸਟਾਰ ਗੇਂਦਬਾਜ਼ ਵਸੀਮ ਅਕਰਮ ਰੇਹਾਮ ਦੇ ਸਾਬਕਾ ਪਹਿਲੇ ਪਤੀ ਇਜਾਜ਼ ਰਹਿਮਾਨ, ਬ੍ਰਿਟਿਸ਼ ਵਪਾਰੀ ਸਈਅਦ ਜ਼ੁਲਫੀਕਾਰ ਬੁਖ਼ਾਰੀ ਤੇ ਤਹਿਰੀਕ-ਏ-ਇਨਸਾਫ਼ ਦੇ ਮੀਡੀਆ ਕੋਆਰਡੀਨੇਟਰ ਅਨੀਲਾ ਖਵਾਜ਼ਾ ਨੇ ਰੇਹਾਮ ਨੂੰ ਕਿਤਾਬ ਕਰਕੇ ਲੀਗਲ ਨੋਟਿਸ ਵੀ ਭੇਜਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੋਣਾਂ ਤੋਂ ਪਹਿਲਾਂ ਇਮਰਾਨ ਖ਼ਾਨ ‘ਤੇ ਅਹੁਦੇ ਬਦਲੇ ਸੈਕਸ ਦੇ ਇਲਜ਼ਾਮ