ਗੋਲੀ ਨਹੀਂ, ਗੱਲਬਾਤ ਨਾਲ ਬਦਲਾਂਗੇ ਕਸ਼ਮੀਰ ਦੀ ਹੋਣੀ : ਰਾਜਨਾਥ


ਸ੍ਰੀਨਗਰ, 7 ਜੂਨ (ਏਜੰਸੀ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਜੰਮੂ ਕਸ਼ਮੀਰ ਦੀ ਹੋਣੀ ਬਦਲਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਵਿੱਚ ਸ਼ਕਤੀਸ਼ਾਲੀ ਬਣਾ ਕੇ ਉਹ ਸੂਬੇ ਦਾ ਚਿਹਰਾ ਮੋਹਰਾ ਬਦਲਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਜੰਮੂ ਕਸ਼ਮੀਰ ਵਿੱਚ ਸ਼ਾਂਤੀ ਸਥਾਪਤੀ ਲਈ ਉਹ ਹਰ ਕਿਸੇ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕਤਰਫ਼ਾ ਗੋਲੀਬੰਦੀ ਦੀ ਮਿਆਦ ਨੂੰ ਰਮਜ਼ਾਨ ਤੋਂ ਬਾਅਦ ਵੀ ਵਧਾ ਸਕਦੀ ਹੈ ਪਰ ਇਸ ਸਬੰਧੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੀ ਸੁਰੱਖਿਆ ਸਥਿਤੀ ਉੱਤੇ ਵਿਚਾਰ ਵਟਾਂਦਰਾ ਕਰਕੇ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਦੀ ਸਥਾਪਤੀ ਲਈ ਕੇਂਦਰ ਸਰਕਾਰ ਹਰ ਹਮਖਿਆਲੀ ਧਿਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਵੱਖਵਾਦੀਆਂ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਕੇਂਦਰ ਸਰਕਾਰ ਦਾ ਸਾਲਸ ਹੁਣ ਤੱਕ ਗਿਆਰਾਂ ਵਾਰ ਸੂਬੇ ਵਿੱਚ ਆ ਚੁੱਕਾ ਹੈ ਤੇ ਉਨ੍ਹਾਂ ਨਾਲ ਹਰ ਕੋਈ ਗੱਲਬਾਤ ਕਰ ਕੇ ਆਪਣਾ ਪੱਖ ਰੱਖ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਰਮਜ਼ਾਨ ਦੌਰਾਨ ਹੋਏ ਅਤਿਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਤਿਵਾਦੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਵੀ ਆਪਣੇ ਮਾੜੇ ਮਨਸੂਬਿਆਂ ਤੋਂ ਵੀ ਬਾਜ਼ ਨਹੀਂ ਆਏ।

ਉਨ੍ਹਾਂ ਵੱਖਵਾਦੀਆਂ ਆਗੂਆਂ ਦਾ ਨਾਂ ਲਏ ਬਗੈਰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਹੇ ਹਨ ਤੇ ਹੋਰਨਾਂ ਦੇ ਬੱਚਿਆਂ ਹੱਥ ਪੱਥਰ ਫੜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ 10000 ਲੋਕਾਂ ਵਿਰੁੱਧ ਪੱਥਰਬਾਜ਼ੀ ਦੇ ਕੇਸ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਚੁੱਕੇ ਹਨ ਕਿ ਸਰਕਾਰ ਗੋਲੀ ਨਾਲ ਕਸ਼ਮੀਰ ਮਸਲੇ ਨੂੰ ਹੱਲ ਕਰਨ ਦੀ ਥਾਂ ਲੋਕਾਂ ਨੂੰ ਗਲ਼ ਨਾਲ ਲਾ ਕੇ ਮਸਲੇ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਸ਼ਮੀਰੀਅਤ ਬਾਰੇ ਗੱਲਬਾਤ ਕਰਦੇ ਹਾਂ ਤਾਂ ਇਸ ਵਿੱਚ ਹਜ਼ਰਤਬਲ ਅਤੇ ਅਮਰਨਾਥ ਵਰਗੇ ਧਾਰਮਿਕ ਸਥਾਨ ਸ਼ਾਮਲ ਹੁੰਦੇ ਹਨ।

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਇਸ ਕਾਰਨ ਹੀ ਸਰਕਾਰ ਨੇ ਗੁੰਮਰਾਹ ਹੋ ਕੇ ਪੱਥਰਬਾਜ਼ੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਵਿਰੁੱਧ ਕੇਸ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਉਹ ਸੂਬੇ ਦੇ ਦੋ ਰੋਜ਼ਾ ਦੌਰੇ ਉੱਤੇ ਆਏ ਹਨ। ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਤਬਾਹੀ ਵਾਲਾ ਰਸਤਾ ਨਾ ਚੁਣਨ ਅਤੇ ਵਿਕਾਸ ਦੀ ਚੋਣ ਕਰਨ। ਸੂਬਾ ਸਰਕਾਰ ਸੂਬੇ ਵਿੱਚ ਖੇਡ ਢਾਚਾਂ ਵਿਕਸਤ ਕਰਨ ਲਈ ਯਤਨਸ਼ੀਲ ਹੈ ਤੇ ਕੇਂਦਰ ਫੰਡਾਂ ਦੀ ਘਾਟ ਨਹੀਂ ਆਉਣ ਦੇਵੇਗਾ ਤੇ 200 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ।

ਸ੍ਰੀਨਗਰ ਵਿੱਚ ਖੇਡ ਸਮਾਰੋਹ ’ਚ ਸ਼ਾਮਲ ਹੁੰਦਿਆਂ ਉਨ੍ਹਾਂ ਪ੍ਰਵੇਜ਼ ਰਸੂਲ,ਰਜਿੰਦਰ ਸਿੰਘ ਸਣੇ ਕਈ ਖਿਡਾਰੀਆਂ ਦਾ ਸਨਮਾਨ ਕੀਤਾ। ਜੰਮੂ ਕਸ਼ਮੀਰ ਦੇ 22 ਜ਼ਿਲ੍ਹਿਆਂ ਵਿੱਚ ਖੇਡ ਸਟੇਡੀਅਮਾਂ ਦੀ ਕਾਇਆਕਲਪ ਹੋਵੇਗੀ ਤੇ ਸਰਕਾਰ ਸਟੇਡੀਅਮਾਂ ਉੱਤੇ 88 ਕਰੋੜ ਰੁਪਏ ਖਰਚੇਗੀ। ਮਨਸਾਰ ਅਤੇ ਪਹਿਲਗਾਮ ਵਿੱਚ ਜਲ ਖੇਡਾਂ ਦੇ ਲਈ ਛੇ ਕਰੋੜ ਰੁਪਏ ਖਰਚੇ ਜਾਣਗੇ। ਸੂਬੇ ਦੇ ਹਰ ਬਲਾਕ ਨੂੰ 10 ਲੱਖ ਰੁਪਏ ਖੇਡ ਢਾਂਚਾ ਵਿਕਸਤ ਕਰਨ ਦੇ ਲਈ ਦਿੱਤੇ ਜਾਣਗੇ। ਇਸ ਮੌਕੇ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸੂਬੇ ਦੇ ਰਾਜਪਾਲ ਐਨ ਐਨ ਵੋਹਰਾ ਅਤੇ ਹੋਰ ਅਨੇਕਾਂ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ।

ਕਟਰੋਲ ਰੇਖਾ ਨੇੜੇ ਫੌਜ ਦੀ ਗਸ਼ਤੀ ਪਾਰਟੀ ਉੱਤੇ ਹਮਲਾ, ਦੋ ਜਵਾਨ ਜ਼ਖ਼ਮੀ: ਸ੍ਰੀਨਗਰ: ਕੇਰਨ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅੱਜ ਅਤਿਵਾਦੀਆਂ ਨੇ ਫੌਜ ਦੀ ਗਸ਼ਤੀ ਪਾਰਟੀ ਉੱਤੇ ਹਮਲਾ ਕਰ ਦਿੱਤਾ। ਇਸ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਰੱਖਿਆ ਬਲਾਂ ਦੇ ਬੁਲਾਰੇ ਨੇ ਦੱਸਿਆ ਕਿ ਕੰਡਿਆਲੀ ਤਾਰ ਦੇ ਨੇੜੇ ਅਤਿਵਾਦੀਆਂ ਨੇ ਫੌਜ ਦੀ ਗਸ਼ਤੀ ਟੁਕੜੀ ਉੱਤੇ ਗੋਲੀਆਂ ਚਲਾਈਆਂ ਤੇ ਦੋ ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗੋਲੀ ਨਹੀਂ, ਗੱਲਬਾਤ ਨਾਲ ਬਦਲਾਂਗੇ ਕਸ਼ਮੀਰ ਦੀ ਹੋਣੀ : ਰਾਜਨਾਥ