ਕਸ਼ਮੀਰ ‘ਚ ਫਿਰ ਰਾਜਪਾਲ ਸਾਸ਼ਨ, ਫੌਜੀ ਕਾਰਵਾਈ ਜਾਰੀ ਰਹੇਗੀ


ਜੰਮੂ, 20 ਜੂਨ (ਏਜੰਸੀ) : ਜੰਮੂ-ਕਸ਼ਮੀਰ ਵਿੱਚ ਫਿਰ ਰਾਜਪਾਲ ਸਾਸ਼ਨ ਲਾਗੂ ਕਰ ਦਿੱਤਾ ਗਿਆ ਹੈ। 1977 ਮਗਰੋਂ ਰਾਜ ਵਿੱਚ ਅੱਠਵੀਂ ਵਾਰ ਗਵਰਨਰ ਰਾਜ ਲਾਗੂ ਹੋਇਆ ਹੈ। ਮੰਗਲਵਾਰ ਬੀਜੇਪੀ ਵੱਲੋਂ ਹਮਾਇਤ ਵਾਪਸ ਲੈਣ ਮਗਰੋਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਸਤੀਫਾ ਦੇ ਦਿੱਤਾ ਸੀ। ਰਾਜ ਵਿੱਚ ਬੀਜੇਪੀ ਤੇ ਪੀਡੀਪੀ ਦੀ ਭਾਈਵਾਲ ਸਰਕਾਰ ਸੀ। ਉਧਰ, ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦੀਆਂ ਖਿਲਾਫ ਕਾਰਵਾਈ ਜਾਰੀ ਰਹੇਗੀ। ਰਾਜਪਾਲ ਸਾਸ਼ਨ ਲਾਗੂ ਹੋਣ ਨਾਲ ਉਨ੍ਹਾਂ ਦੀ ਕਾਰਵਾਈ ਉੱਪਰ ਕੋਈ ਅਸਰ ਨਹੀਂ ਪਏਗਾ। ਕੇਂਦਰ ਸਰਕਾਰ ਨੇ ਇਸ ਹਫਤੇ ਹੀ ਵਾਦੀ ਵਿੱਚ ਗੋਲੀਬੰਦੀ ਰੱਦ ਕਰ ਦਿੱਤੀ ਹੈ। ਯਾਦ ਰਹੇ ਮੰਗਲਵਾਰ ਨੂੰ ਬੀਜੇਪੀ ਨੇ ਪੀਡੀਪੀ ਤੋਂ ਹਮਾਇਤ ਵਾਪਸ ਲੈ ਕੇ ਸਰਕਾਰ ਡੇਗ ਦਿੱਤੀ ਸੀ।

ਇਸ ਮਗਰੋਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੀਜੇਪੀ ਨੇ ਕਿਹਾ ਹੈ ਕਿ ਰਾਜ ਵਿੱਚ ਅੱਤਵਾਦ ਵਧ ਰਿਹਾ ਹੈ। ਇਸ ਲਈ ਸਰਕਾਰ ਵਿੱਚ ਬਣੇ ਰਹਿਣਾ ਔਖਾ ਸੀ। ਜੰਮੂ-ਕਸ਼ਮੀਰ ਵਿੱਚ ਪੀਡੀਪੀ ਤੇ ਬੀਜੇਪੀ ਦੀ ਭਾਈਵਾਲ ਸਰਕਾਰ ਸੀ। ਚੋਣਾਂ ਤੋਂ ਬਾਅਦ ਇਹ ਗੱਠਜੋੜ ਹੋਇਆ ਸੀ। ਹੁਣ ਬੀਜੇਪੀ ਵੱਲੋਂ ਹਮਾਇਤ ਲੈਣ ਮਗਰੋਂ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗ ਗਈ। 89 ਸੀਟਾਂ ਵਾਲੀ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਬੀਜੇਪੀ ਕੋਲ 25 ਤੇ ਪੀਡੀਪੀ ਕੋਲ 28 ਸੀਟਾਂ ਹਨ। ਇਸ ਤੋਂ ਇਲਾਵਾ ਨੈਸ਼ਨਲ ਕਾਂਗਰਸ ਕੋਲ 15 ਤੇ ਕਾਂਗਰਸ ਕੋਲ 12 ਸੀਟਾਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਸ਼ਮੀਰ ‘ਚ ਫਿਰ ਰਾਜਪਾਲ ਸਾਸ਼ਨ, ਫੌਜੀ ਕਾਰਵਾਈ ਜਾਰੀ ਰਹੇਗੀ