ਅਡਵਾਨੀ ਵੱਲੋਂ ਪ੍ਰਣਬ ਦੀ ਫੇਰੀ ਤੇ ਵਿਚਾਰਾਂ ਦੀ ਭਰਵੀਂ ਸ਼ਲਾਘਾ


ਨਵੀਂ ਦਿੱਲੀ, 8 ਜੂਨ (ਏਜੰਸੀ) : ਭਾਜਪਾ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਨੇ ਅੱਜ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਹੈੱਡਕੁਆਰਟਰਜ਼ ਵਿੱਚ ਫੇਰੀ ਤੇ ‘ਭਾਰਤੀ ਰਾਸ਼ਟਰਵਾਦ ਬਾਰੇ ਉਨ੍ਹਾਂ ਦੇ ਜ਼ਹੀਨ ਵਿਚਾਰਾਂ ਤੇ ਆਦਰਸ਼ਾਂ ਦਾ ਦਮਕਦਾ ਝਲਕਾਰਾ’ ਦੇਸ਼ ਦੇ ਸਮਕਾਲੀ ਇਤਿਹਾਸ ਦੀ ਇਕ ਅਹਿਮ ਘਟਨਾ ਗਿਣੀ ਜਾਵੇਗੀ। ਸ੍ਰੀ ਅਡਵਾਨੀ ਨੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਸੱਦਾ ਸਵੀਕਾਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵਾਂ ਦੇ ਵਿਚਾਰਾਂ ਵਿੱਚ ਅਹਿਮ ਇਕਸੁਰਤਾ ਦੇਖੀ ਜਾ ਸਕਦੀ ਹੈ ਤੇ ਉਨ੍ਹਾਂ ਅਕੀਦਿਆਂ ਦੀ ਬਹੁਲਤਾ ਤੇ ਸਾਰੀਆਂ ਵਿਭਿੰਨਤਾਵਾਂ ਨੂੰ ਪ੍ਰਵਾਨਦਿਆਂ ਭਾਰਤ ਦੀ ਏਕਤਾ ਨੂੰ ਉਭਾਰਿਆ ਹੈ।

ਇਸ ਦੌਰਾਨ, ਬਹੁਤ ਸਾਰੇ ਕਾਂਗਰਸ ਆਗੂਆਂ ਨੇ ਸ੍ਰੀ ਮੁਖਰਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਆਰਐਸਐਸ ਨੂੰ ਭਾਰਤ ਦੇ ਬਹੁਵਾਦ ਬਾਰੇ ਪਾਠ ਪੜ੍ਹਾ ਕੇ ਆਪਣਾ ਜਨਤਕ ਕੱਦ ਹੋਰ ਉੱਚਾ ਕਰ ਲਿਆ ਹੈ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਸ੍ਰੀ ਮੁਖਰਜੀ ਨੇ ਆਰਐਸਐਸ ਨੂੰ ਕਾਂਗਰਸ ਦੀ ਵਿਚਾਰਧਾਰਾ ਬਾਰੇ ਦਰੁਸਤ ਜਾਣਕਾਰੀ ਦਿੱਤੀ ਹੈ। ਕਾਂਗਰਸ ਦੇ ਤਰਜਮਾਨ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਮਿਲੇ ਸੱਦੇ ਤੋਂ ਨਹੀਂ ਸਗੋਂ ਉਸ ਦੇ ਵਚਨਾਂ ਤੋਂ ਜਾਂਚਿਆ ਜਾਣਾ ਚਾਹੀਦਾ ਹੈ। ਸ੍ਰੀ ਮੁਖਰਜੀ ਵੱਲੋਂ ਸੱਦਾ ਪ੍ਰਵਾਨ ਕਰਨ ਦਾ ਵਿਰੋਧ ਕਰਨ ਵਾਲੇ ਆਨੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਕਿਰਦਾਰ ਤੇ ਦਿਆਨਤਦਾਰੀ ’ਤੇ ਕਦੇ ਵੀ ਸੰਦੇਹ ਨਹੀਂ ਕੀਤਾ ਜਾ ਸਕਦਾ।

ਉਂਜ, ਸਾਬਕਾ ਮੰਤਰੀ ਮਨੀਸ਼ ਤਿਵਾੜੀ ਨੇ ਪੁੱਛਿਆ ਕਿ ਉਨ੍ਹਾਂ ਜਿਹੇ ਯੁਵਾ ਕਾਂਗਰਸੀਆਂ ਨੂੰ ਸੰਘ ਦੀ ਵਿਚਾਰਧਾਰਾ ਤੋਂ ਹਮੇਸ਼ਾ ਖਬਰਦਾਰ ਕਰਦੇ ਰਹੇ ਸ੍ਰੀ ਮੁਖਰਜੀ ਨੂੰ ਹੁਣ ਦੱਸਣਾ ਚਾਹੀਦਾ ਹੈ ਕਿ ਆਖਰ ਉਨ੍ਹਾਂ ਨੂੰ ਆਰਐਸਐਸ ਵਿਚ ਕਿਹੜੀ ਚੰਗਿਆਈ ਨਜ਼ਰ ਆ ਗਈ ਹੈ। ਉਨ੍ਹਾਂ ਕਿਹਾ ਕਿ 1938 ਦੀ ਮਿਊਨਿਖ ਸੰਧੀ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਭੁਲੇਖਾ ਹੋ ਗਿਆ ਸੀ ਕਿ ਉਨ੍ਹਾਂ ਦੀ ਨਾਜ਼ੀਆਂ ਨਾਲ ਸੁਲ੍ਹਾ ਹੋ ਗਈ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਡਵਾਨੀ ਵੱਲੋਂ ਪ੍ਰਣਬ ਦੀ ਫੇਰੀ ਤੇ ਵਿਚਾਰਾਂ ਦੀ ਭਰਵੀਂ ਸ਼ਲਾਘਾ