ਭਾਰਤੀ ਹੋਏ ਖੇਡਾਂ ਤੋਂ ਦੂਰ, ਵਿਰਾਟ ਕੋਹਲੀ ਫਿਕਰਮੰਦ


ਚੰਡੀਗੜ੍ਹ, 11 ਮਈ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਭਾਰਤੀਆਂ ਦੇ ਕਿਸੇ ਕਸਰਤ ਤੇ ਖੇਡਾਂ ਵਿੱਚ ਹਿੱਸਾ ਨਾ ਲੈਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇੱਕ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਤਿਹਾਈ ਭਾਰਤੀਆਂ ਨੇ ਪਿਛਲੇ ਇੱਕ ਸਾਲ ਤੋਂ ਕਿਸੇ ਤਰ੍ਹਾਂ ਦੀ ਕਿਰਿਆ ਵਿੱਚ ਹਿੱਸਾ ਨਹੀਂ ਲਿਆ। ਪਿਊਮਾ ਇੰਡੀਆ ਤੇ ਪੇਨ ਇੰਡੀਆ ਨੇ ਮਿਲ ਕੇ ਭਾਰਤੀਆਂ ਨੂੰ ਖੇਡਾਂ ਅਪਨਾਉਣ ਤੇ ਸਰੀਰਕ ਕਿਰਿਆਵਾਂ ਵਿੱਚ ਹਿੱਸਾ ਲੈਣ ਸਬੰਧੀ ਸਰਵੇਖਣ ਕਰਾਇਆ ਹੈ। ਇਸ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਭਾਰਤੀਆਂ ਦੇ ਖੇਡਾਂ ਨਾ ਖੇਡਣ ’ਤੇ ਟਵੀਟ ਕਰਦਿਆਂ ਚਿੰਤਾ ਪ੍ਰਗਟਾਈ ਤੇ ਇਨ੍ਹਾਂ ਹਾਲਾਤ ਨੂੰ ਬਦਲਣ ਲਈ ਕਿਹਾ ਹੈ।

ਸਰਵੇਖਣ ਮੁਤਾਬਕ ਇੱਕ ਤਿਹਾਈ ਭਾਰਤੀਆਂ ਨੇ ਪਿਛਲੇ ਸਾਲ ਕੋਈ ਸਰੀਰਕ ਕਿਰਿਆ ਨਹੀਂ ਕੀਤੀ। 57 ਫ਼ੀਸਦੀ ਭਾਰਤੀ ਅਜਿਹੇ ਹਨ ਜਿਨ੍ਹਾਂ ਪਿਛਲੇ ਇੱਕ ਸਾਲ ਵਿੱਚ ਕੋਈ ਖੇਡ ਨਹੀਂ ਖੇਡੀ। ਸਰਵੇਖਣ ਵਿੱਚ ਨੌਜਵਾਨਾਂ ਦੇ ਖੇਡਾਂ ਅਨਾਉਣ ’ਤੇ ਗਿਰਾਵਟ ਵੇਖੀ ਗਈ ਹੈ। ਸਰਵੇ ਮੁਤਾਬਕ 70 ਫ਼ੀਸਦੀ ਭਾਰਤੀ 18 ਤੋਂ 21 ਸਾਲ ਦੀ ਉਮਰ ਵਿੱਚ ਖੇਡਣਾ ਛੱਡ ਦਿੰਦੇ ਹਨ ਜਦੋਂਕਿ 26 ਤੋਂ 30 ਸਾਲ ਦੀ ਉਮਰ ਵਿੱਚ 49 ਫ਼ੀਸਦੀ ਤੇ 36 ਤੋਂ 40 ਸਾਲ ਦੀ ਉਮਰ ਵਿੱਚ 26 ਫ਼ੀਸਦੀ ਭਾਰਤੀ ਖੇਡਾਂ ਨੂੰ ਅਲਵਿਦਾ ਕਹਿ ਦਿੰਦੇ ਹਨ।

ਸਰਵੇ ਵਿੱਚ ਹਿੱਸਾ ਲੈਣ ਵਾਲੇ 58 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਾਈਮ ਘੱਟ ਹੋਣ ਦੀ ਵਜ੍ਹਾ ਕਰਕੇ ਉਹ ਖੇਡਾਂ ਨਹੀਂ ਖੇਡ ਪਾਉਂਦੇ। ਇਸ ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਭਾਰਤੀ ਔਸਤਨ ਹਰ ਦਿਨ 4 ਤੋਂ 5 ਘੰਟੇ ਸੋਸ਼ਲ ਮੀਡੀਆ ਚਲਾਉਣ, ਟੀਵੀ ਵੇਖਣ ਜਾਂ ਫਿਰ ਫ਼ੋਨ ’ਤੇ ਗੱਲਾਂ ਕਰਨ ਵਿੱਚ ਬਿਤਾਉਂਦੇ ਹਨ। ਜੇ ਖੇਡਾਂ ਖੇਡਣ ਦੀ ਗੱਲ ਕੀਤੀ ਜਾਵੇ ਤਾਂ 81 ਫ਼ੀਸਦੀ ਲੋਕ ਹਨ ਜੋ ਸਿਰਫ਼ ਮਜ਼ੇ ਲੈਣ ਲਈ ਖੇਡਦੇ ਹਨ। ਖੇਡਾਂ ਖੇਡਣ ਵਾਲੇ 76 ਫ਼ੀਸਦੀ ਲੋਕ ਅਜਿਹੇ ਹਨ ਜੋ ਘਰ ਦੇ ਆਸ ਪਾਸ ਹੀ ਖਾਲੀ ਜਗ੍ਹਾ ’ਤੇ ਖੇਡਦੇ ਹਨ ਤੇ 65 ਫ਼ੀਸਦੀ ਭਾਰਤੀ ਆਪਣੇ ਗੁਆਂਢੀਆਂ ਨਾਲ ਖੇਡਦੇ ਹਨ।

ਮਹੀਨੇ ਵਿੱਚ ਇੱਕ ਵਾਰ ਕਿਸੇ ਖੇਡ ਖੇਡਣ ਸਬੰਧੀ ਗੋਆ ਸਭ ਤੋਂ ਬਿਹਤਰ ਸਥਿਤੀ ਵਿੱਚ ਹੈ ਜਦੋਂ ਕਿ ਰਾਇਪੁਰ ਦੀ ਹਾਲਤ ਸਭ ਤੋਂ ਖ਼ਰਾਬ ਹੈ। ਇਸ ਲਿਸਟ ਵਿੱਚ ਹੈਦਰਾਬਾਦ 58 ਫ਼ੀਸਦੀ ਨਾਲ ਦੂਜੇ ਤੇ ਮੁੰਬਈ 57 ਫ਼ੀਸਦੀ ਨਾਲ ਤੀਜੇ ਨੰਬਰ ’ਤੇ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤੀ ਹੋਏ ਖੇਡਾਂ ਤੋਂ ਦੂਰ, ਵਿਰਾਟ ਕੋਹਲੀ ਫਿਕਰਮੰਦ