ਯੂਕੇ ਦੇ ਪ੍ਰਿੰਸ ਦਾ ਵਿਆਹ ਹੋਇਆ ਸੰਪੂਰਨ


ਲੰਦਨ, 19 ਮਈ (ਏਜੰਸੀ) : ਬ੍ਰਿਟੇਨ ਦੇ ਰਾਜਕੁਮਾਰ ਹੈਰੀ ਦਾ ਅਮਰੀਕਨ ਅਦਾਕਾਰਾ ਮੇਗ਼ਨ ਮਾਰਕੇਲ ਨਾਲ ਵਿਆਹ ਸ਼ਾਹੀ ਰਸਮਾਂ ਨਾਲ ਸੰਪੂਰਨ ਹੋ ਗਿਆ ਹੈ। ਇਸ ਸ਼ਾਹੀ ਜੋੜੇ ਦਾ ਵਿਆਹ ਵਿੰਡਸਟਰ ਮਹਿਲ ਦੇ ਸੇਂਟ ਜੌਰਜ ਚੈਪਲ ਵਿੱਚ ਹੋਇਆ। ਵਿਆਹ ਤੋਂ ਬਾਅਦ ਦੇ ਰਿਸੈਪਸ਼ਨ ਪਾਰਟੀਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਨਿਜੀ ਰਿਸੈਪਸ਼ਨ ਸ਼ਾਹੀ ਵਿੰਡਸਰ ਕੈਸਲ ਮੈਦਾਨਾਂ ਦੇ ਫ੍ਰੋਗਮੌਰ ਹਾਊਸ ਵਿੱਚ ਕੀਤੀ ਜਾਵੇਗੀ। ਇਸ ਸ਼ਾਹੀ ਵਿਆਹ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਸ਼ਾਮਲ ਹੋਈ। ਉਹ ਮੇਗ਼ਨ ਮਾਰਕੇਲ ਦੀ ਚੰਗੀ ਦੋਸਤ ਹੈ।

ਮਾਰਕਲੇ ਅਮਰੀਕੀ ਮੂਲ ਦੀ ਹੈ ਪਰ ਉਸ ਦਾ ਪਾਲਣ-ਪੋਸ਼ਣ ਕੈਲੇਫੋਰਨੀਆ ਵਿੱਚ ਹੋਇਆ ਹੈ। ਉਹ ਟੀਵੀ ਅਦਾਕਾਰਾ ਹੈ ਤੇ ਉਸ ਦੇ ਪਹਿਲਾਂ ਤਲਾਕ ਵੀ ਹੋ ਚੁੱਕਿਆ ਹੈ, ਜਦਕਿ ਬਰਤਾਨੀਆ ਦਾ ਸ਼ਹਿਜ਼ਾਦਾ ਗੱਦੀ ਦਾ ਛੇਵਾਂ ਵਾਰਸ ਹੈ। ਇਸ ਸ਼ਾਹੀ ਜੋੜੇ ਨੂੰ ਹੁਣ ਡਿਊਕ ਤੇ ਡੱਚਿਸ ਆਫ਼ ਸੁਸੈਕਸ ਕਿਹਾ ਜਾਵੇਗਾ। ਵਿਆਹ ਸਮਾਗਮ ਤੇ ਸਾਰੀਆਂ ਰਸਮਾਂ ਟੀਵੀ ’ਤੇ ਲਾਈਵ ਵਿਖਾਈਆਂ ਗਈਆਂ ਤੇ ਵਿਆਹ ਸਮਾਗਮ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਨੂੰ ਵਿਆਹ ਦਾ ਆਨੰਦ ਮਾਨਣ ਲਈ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ। ਮਹਿਮਾਨਾਂ ਨੂੰ ਕਿਸੀ ਵੀ ਤਰ੍ਹਾਂ ਦੇ ਤੋਹਫ਼ੇ ਲਿਆਉਣ ਲਈ ਮਨ੍ਹਾ ਕੀਤਾ ਗਿਆ ਸੀ। ਕੈਮਰਿਆਂ ਦੀ ਵੀ ਮਨਾਹੀ ਕੀਤੀ ਗਈ ਸੀ।

ਪ੍ਰਿੰਸ ਹੈਰੀ ਤੇ ਮੇਗ਼ਨ ਮਾਰਕਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਸ਼ਾਹੀ ਪਰੰਪਰਾ ਨੂੰ ਤੋੜ ਕੇ ਵਿਆਹ ਕਰਵਾਇਆ। ਉਨ੍ਹਾਂ ਦਾ ਵਿਆਹ ਸ਼ਨੀਵਾਰ ਹੋ ਰਿਹਾ ਹੈ ਜਦਕਿ ਪਹਿਲਾਂ ਸਾਰੇ ਸ਼ਾਹੀ ਵਿਆਹ ਹਫ਼ਤੇ ਦੇ ਦਿਨਾਂ ਦੌਰਾਨ ਕੀਤੇ ਜਾਂਦੇ ਹਨ। ਡਿਊਕ ਤੇ ਡੱਚਿਸ ਆਫ਼ ਕੈਂਬ੍ਰਿਜ ਦਾ ਵਿਆਹ ਸ਼ੁੱਕਰਵਾਰ ਹੋਇਆ ਸੀ ਅਤੇ ਵੇਲਜ਼ ਦੇ ਪ੍ਰਿੰਸ ਆਫ ਵੇਲਜ਼ ਤੇ ਡਾਇਨਾ ਦਾ ਵਿਆਹ ਬੁੱਧਵਾਰ ਕੀਤਾ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯੂਕੇ ਦੇ ਪ੍ਰਿੰਸ ਦਾ ਵਿਆਹ ਹੋਇਆ ਸੰਪੂਰਨ