ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਘਰੋਂ ਕਰੋੜਾਂ ਰੁਪਏ ਬਰਾਮਦ


ਕੁਆਲਾਲੰਪੁਰ, 26 ਮਈ (ਏਜੰਸੀ) : ਮਲੇਸ਼ੀਆ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਦੇ ਘਰ ‘ਤੇ ਮਾਰੇ ਗਏ ਛਾਪੇ ਵਿਚ ਨੋਟਾਂ ਨਾਲ ਭਰੇ 35 ਬੈਗ ਮਿਲੇ ਸਨ। ਇਨ੍ਹਾਂ ਵਿਚ 26 ਦੇਸ਼ਾਂ ਦੀ ਕਰੰਸੀ ਸੀ ਜਿਸ ਦੀ ਕੀਮਤ 11.4 ਕਰੋੜ ਰਿਗਿਟ (ਕਰੀਬ 195 ਕਰੋੜ ਰੁਪਏ) ਸੀ। ਐੱਮਡੀਬੀ ਘੁਟਾਲੇ ਵਿਚ ਘਿਰੇ ਨਜੀਬ ਦੇ ਘਰ ਅਤੇ ਦਫ਼ਤਰ ‘ਤੇ ਪੁਲਿਸ ਨੇ 18 ਮਈ ਨੂੰ ਛਾਪਾ ਮਾਰਿਆ ਸੀ। ਇਸ ਦੌਰਾਨ 284 ਬਕਸੇ ਵੀ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਵਿਚ ਡਿਜ਼ਾਈਨਰ ਹੈਂਡ ਬੈਗ ਭਰੇ ਸਨ। ਨਜੀਬ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਮਲੇਸ਼ੀਆ ਡਿਵੈਲਪਮੈਂਟ ਬਰਹਾਡ (ਐੱਮਡੀਬੀ) ਸਰਕਾਰੀ ਕੰਪਨੀ ਤੋਂ 70 ਹਜ਼ਾਰ ਡਾਲਰ (ਕਰੀਬ 4,760 ਕਰੋੜ ਰੁਪਏ) ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕਰਾਏ ਸਨ।

ਨਜੀਬ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪ੍ਰੰਤੂ ਇਨ੍ਹਾਂ ਦੋਸ਼ਾਂ ਕਾਰਨ ਉਨ੍ਹਾਂ ਦੀ ਅਗਵਾਈ ਵਾਲੇ ਗੱਠਜੋੜ ਨੂੰ 9 ਮਈ ਨੂੰ ਹੋਈਆਂ ਆਮ ਚੋਣਾਂ ਵਿਚ ਮਹਾਤਿਰ ਮੁਹੰਮਦ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਵੀਂ ਸਰਕਾਰ ਨੇ ਨਜੀਬ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਨਜੀਬ ਦੀ ਪਾਰਟੀ ਯੂਨਾਈਟਿਡ ਮਲਯ ਨੈਸ਼ਨਲ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਜ਼ਬਤ ਕੀਤੀ ਗਈ ਨਕਦੀ ਪਾਰਟੀ ਫੰਡ ਹੈ ਜੋ ਚੋਣ ਪਿੱਛੋਂ ਬੱਚ ਗਈ ਸੀ। ਪੁਲਿਸ ਨੂੰ ਇਸ ਨੂੰ ਪਾਰਟੀ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਫੈਡਰਲ ਕਮਰਸ਼ੀਅਲ ਕਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਅਮਰ ਸਿੰਘ ਨੇ ਕੁਆਲਾਲੰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਬਕਾ ਪੀਐੱਮ ਦੇ ਘਰ ਛਾਪੇ ਦੌਰਾਨ 72 ਬੈਗ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਵਿਚੋਂ 35 ਬੈਗ ਨਕਦੀ ਨਾਲ ਭਰੇ ਹੋਏ ਸਨ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਘਰੋਂ ਕਰੋੜਾਂ ਰੁਪਏ ਬਰਾਮਦ