12 ਜੂਨ ਨੂੰ ਹੋ ਸਕਦੀ ਹੈ ਕਿਮ ਦੇ ਨਾਲ ਮੁਲਾਕਾਤ : ਟਰੰਪ


ਵਾਸ਼ਿੰਗਟਨ, 26 ਮਈ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਤਰ ਕੋਰੀਆਈ ਨੇਤਾ ਕਿਮ ਜੋਂਗ ਦੇ ਨਾਲ ਸਿੰਗਾਪੁਰ ਵਿਚ 12 ਜੂਨ ਨੂੰ ਹੀ ਬੈਠਕ ਕਰ ਸਕਦੇ ਹਨ। ਬੈਠਕ ਰੱਦ ਕਰਨ ਦੇ ਇਕ ਦਿਨ ਬਾਅਦ ਟਰੰਪ ਨੇ ਖੁਦ ਇਸ ਦੀ ਸੰਭਾਵਨਾ ਜਤਾਈ। ਟਰੰਪ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਉਤਰ ਕੋਰੀਆਈ ਅਧਿਕਾਰੀਆਂ ਦੇ ਨਾਲ ਇਸ ਮੁੱਦੇ ‘ਤੇ ਚਰਚਾ ਕਰ ਰਿਹਾ ਹੈ। ਇਸ ਦੌਰਾਨ ਟਰੰਪ ਨੇ ਸੰਕੇਤ ਦਿੱਤਾ ਕਿ ਕਿਮ ਦੇ ਨਾਲ ਉਨ੍ਹਾਂ ਦੀ ਬੈਠਕ ਪਹਿਲਾਂ ਤੋਂ ਨਿਰਧਾਰਤ ਤਰੀਕ ਅਤੇ ਜਗ੍ਹਾ ਵਿਚ ਹੋ ਸਕਦੀ ਹੈ।

ਟਰੰਪ ਵਾਈਟ ਹਾਊਸ ਵਿਚ ਮੀਡੀਆ ਨੂੰ ਦੱਸਿਆ ਕਿ ਅਸੀਂ ਦੇਖਾਂਗੇ ਕੀ ਅੱਗੇ ਕੀ ਹੁੰਦਾ ਹੈ। ਅਸੀਂ ਉਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਮੈਂ ਬੈਠਕ ਕਰਨਾ ਚਾਹੁੰਦਾ ਹਾਂ। ਅਸੀਂ ਬੈਠਕ ਕਰਨਾ ਪਸੰਦ ਕਰਾਂਗੇ। ਦੇਖਦੇ ਹਾਂ ਅੱਗੇ ਕੀ ਹੋਵੇਗਾ। ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਬੈਠਕ 12 ਜੂਨ ਨੂੰ ਹੀ ਹੋ ਸਕਦੀ ਹੈ। ਉਤਰ ਕੋਰੀਆ ਨੇ ਬੈਠਕ ਰੱਦ ਹੋਣ ‘ਤੇ ਖੇਦ ਜਤਾਇਆ ਹੈ, ਲੇਕਿਨ ਇਹ ਵੀ ਕਿਹਾ ਕਿ ਉਹ ਕਿਸੇ ਵੀ ਸਮੇਂ ਵਾਰਤਾ ਲਈ ਤਿਆਰ ਹਨ। ਜਿਸ ‘ਤੇ ਟਰੰਪ ਨੇ ਕਿਹਾ ਕਿ ਇਹ ਤਾਂ ਬੇਹੱਦ ਚੰਗੀ ਖ਼ਬਰ ਹੈ। ਉਤਰ ਕੋਰੀਆ ਨੇ ਜੋ ਬਿਆਨ ਦਿੱਤਾ ਉਹ ਉਮਦਾ ਹੈ।

ਸ਼ਿਖਰ ਵਾਰਤਾ ਰੱਦ ਹੋਣ ‘ਤੇ ਟਰੰਪ ਦੇ ਐਲਾਨ ‘ਤੇ ਉਤਰ ਕੋਰੀਆ ਨੇ ਰੁਖ ਵਿਚ ਨਰਮੀ ਦਿਖਾਈ ਹੈ। ਉਤਰ ਕੋਰੀਆ ਨੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਉਹ ਕਿਸੇ ਵੀ ਸਮੇਂ ਅਮਰੀਕਾ ਦੇ ਨਾਲ ਗੱਲਬਾਤ ਲਈ ਤਿਆਰ ਹੈ। ਟਰੰਪ ਦਾ ਇਹ ਫ਼ੈਸਲਾ ਦੁਨੀਆ ਦੀ ਇੱਛਾ ਦੇ ਅਨੁਰੂਪ ਨਹੀਂ ਹੈ। ਉਤਰ ਕੋਰੀਆ ਦੇ ਉਪ ਵਿਦੇਸ਼ ਮੰਤਰੀ ਕਿਮ ਗਵਾਨ ਨੇ ਕਿਹਾ ਕਿ ਬੈਠਕ ਰੱਦ ਕਰਨ ਵਾਲਾ ਬਿਆਨ ਸਾਡੇ ਲਈ ਖੇਦਜਨਕ ਹੈ। ਇਸ ਦੇ ਬਾਵਜੂਦ ਉਤਰ ਕੋਰੀਆ ਕਿਸੇ ਵੀ ਸਮੇਂ, ਕਿਵੇਂ ਵੀ ਆਹਮੋ ਸਾਹਮਣੇ ਬੈਠ ਕੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

12 ਜੂਨ ਨੂੰ ਹੋ ਸਕਦੀ ਹੈ ਕਿਮ ਦੇ ਨਾਲ ਮੁਲਾਕਾਤ : ਟਰੰਪ