ਮਿਸੀਸਾਗਾ ਦੇ ਭਾਰਤੀ ਰੈਸਤਰਾਂ ’ਚ ਬੰਬ ਧਮਾਕਾ; 15 ਜ਼ਖ਼ਮੀ

ਟੋਰਾਂਟੋ, 25 ਮਈ (ਏਜੰਸੀ) : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰਾਂਟੋ ਨੇੜਲੇ ਸ਼ਹਿਰ ਮਿੱਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਬੰਬੇ ਭੇਲ’ ਵਿੱਚ ਹੋਏ ਬੰਬ ਧਮਾਕੇ ਵਿੱਚ 15 ਲੋਕਾਂ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਹੈ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਮੌਕੇ ਉੱਤੇ ਕਿੰਨੇ ਲੋਕ ਰੈਸਤਰਾਂ ਵਿੱਚ ਸਨ। ਪੁਲੀਸ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀਆਂ ਨੂੰ ਟੋਰਾਂਟੋ ਟਰੌਮਾ ਸੈਂਟਰ ਲਿਜਾਇਆ ਗਿਆ ਹੈ। ਇਹ ਘਟਨਾ ਵੀਰਵਾਰ ਰਾਤ ਕਰੀਬ ਸਾਢੇ ਦਸ ਵਜੇ ਵਾਪਰੀ ਅਤੇ ਪੁਲੀਸ ਨੂੰ ਮੌਕੇ ਉੱਤੇ ਕਿਸੇ ਨੇ ਬੰਬ ਧਮਾਕੇ ਦੀ ਜਾਣਕਾਰੀ ਫੋਨ ਕਰਕੇ ਦਿੱਤੀ।

ਪੁਲੀਸ ਹੁਣ ਇਸ ਘਟਨਾ ਪਿੱਛੇ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ,ਜਿਨ੍ਹਾਂ ਨੇ ਕਥਿੱਤ ਤੌਰ ਉੱਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਸੇ ਧਮਾਕਾਖੇਜ਼ ਯੰਤਰ ਨਾਲ ਧਮਾਕਾ ਕਰ ਕੇ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ ਹੈ। ਦੋਵੇਂ ਸ਼ੱਕੀ ਵਿਅਕਤੀ ਧਮਾਕਾਖੇਜ਼ ਵਸਤੂ ਫਿੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਰੀਬ ਛੇ ਫੁੱਟ ਲੰਬਾ ਅਤੇ 20 ਸਾਲ ਦੇ ਕਰੀਬ ਦੱਸਿਆ ਗਿਆ ਹੈ। ਪੀਲ ਰਿਜਨਲ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸੂਤਰਾਂ ਤੋਂ ਛਾਣਬੀਣ ਕਰ ਰਹੀ ਹੈ ਅਤੇ ਪੁਲੀਸ ਨੇ ਸਾਰਾ ਪਲਾਜ਼ਾ ਸੀਲ ਕਰ ਦਿੱਤਾ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)