ਕੁਮਾਰ ਵਿਸ਼ਵਾਸ ਨੇ ਮੰਗੀ ਜੇਤਲੀ ਤੋਂ ਮੁਆਫ਼ੀ

ਨਵੀਂ ਦਿੱਲੀ, 28 ਮਈ (ਏਜੰਸੀ) : ‘ਆਪ’ ਨੇਤਾ ਕੁਮਾਰ ਵਿਸ਼ਵਾਸ ਨੇ ਛੁੱਟੀ ‘ਤੇ ਚੱਲ ਰਹੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੁਆਫ਼ੀਨਾਮਾ ਭੇਜਿਆ ਹੈ। ਜਾਣਕਾਰੀ ਮੁਤਾਬਕ ਵਿਸ਼ਵਾਸ ਨੇ ਜੇਤਲੀ ਤੋਂ ਕਵਿਤਾਮਈ ਪੱਤਰ ਲਿਖ ਕੇ ਖਿਮਾ ਜਾਚਨਾ ਕੀਤੀ ਹੈ। ਜੇਤਲੀ ਨੇ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਦਾਅਵਾ ਕੀਤਾ ਹੋਇਆ ਸੀ। ‘ਆਪ’ ਨੇਤਾ ਨੇ ਚਾਰ ਮਈ ਨੂੰ ਦਿੱਲੀ ਹਾਈਕੋਰਟ ਵਿੱਚ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਜੇਤਲੀ ਵਿਰੁੱਧ ਬਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਮਿਲੀ ਜਾਣਕਾਰੀ ‘ਤੇ ਆਧਾਰਤ ਸਨ। ਮੁਆਫ਼ੀਨਾਮੇ ਤੋਂ ਪਹਿਲਾਂ ਵਿਸ਼ਵਾਸ ਨੇ ਜਸਟਿਸ ਰਾਜੀਵ ਸਹਾਏ ਨੂੰ ਦੱਸਿਆ ਸੀ ਕਿ ਉਹ ਆਪਣੇ ਪਾਰਟੀ ਦੇ ਸੀਨੀਅਰ ਲੀਡਰਾਂ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਭਾਜਪਾ ਦੇ ਸੀਨੀਅਰ ਲੀਡਰਾਂ ਬਾਰੇ ਬਿਆਨਬਾਜ਼ੀ ਝੂਠੀ ਸੀ ਕਿ ਨਾ।

ਲੰਘੀ ਤਿੰਨ ਅਪ੍ਰੈਲ ਨੂੰ ਹਾਈ ਕੋਰਟ ਨੇ ਕੇਜਰੀਵਾਲ ਤੇ ਆਪ ਲੀਡਰ ਸੰਜੇ ਸਿੰਘ, ਆਸ਼ੂਤੋਸ਼, ਦੀਪਕ ਬਾਜਪਾਈ, ਰਾਘਵ ਚੱਢਾ ਤੇ ਬੀਜੇਪੀ ਲੀਡਰ ਅਰੁਣ ਜੇਤਲੀ ਪਾਸੋਂ ਮਾਣਹਾਨੀ ਕੇਸ ਨੂੰ ਰੱਦ ਕਰਨ ਬਾਬਤ ਸਾਂਝੀ ਅਰਜ਼ੀ ਪ੍ਰਾਪਤ ਕੀਤੀ ਸੀ। ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਆਗੂਆਂ ਨੇ ਅਰੁਣ ਜੇਤਲੀ ਵਿਰੁੱਧ ਆਪਣੇ ਕਾਰਜਕਾਲ ਦੌਰਾਨ ਦਿੱਲੀ ਤੇ ਕ੍ਰਿਕਟ ਐਸੋਸੀਏਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਜੇਤਲੀ ਨੇ ਬੀਤੇ ਮਹੀਨੇ ਕੁਮਾਰ ਵਿਸ਼ਵਾਸ ਨੂੰ ਛੱਡ ਬਾਕੀ ਸਾਰੇ ਮੁਲਜ਼ਮਾਂ ਵਿਰੁੱਧ ਦਾਇਰ ਮਾਣਹਾਨੀ ਮਕੁੱਦਮਾ ਵਾਪਸ ਲੈ ਲਿਆ ਸੀ। ਹੁਣ ਵਿਸ਼ਵਾਸ ਨੂੰ ਵੀ ਜੇਤਲੀ ਤੋਂ ਮੁਆਫ਼ੀ ਮਿਲ ਸਕਦੀ ਹੈ।

Leave a Reply

Your email address will not be published.