ਟਰੂਡੋ ਦੇ ਭਾਰਤ ਦੌਰੇ ‘ਚ ਫਿੱਕ ਪਾਉਣ ਵਾਲੇ ਅਟਵਾਲ ‘ਤੇ ਕੈਨੇਡਾ ‘ਚ ਕੇਸ ਦਰਜ


ਟੋਰਾਂਟੋ, 27 ਮਈ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸੁਰਖੀਆਂ ‘ਚ ਰਹੇ ਜਸਪਾਲ ਅਟਵਾਲ ਹੁਣ ਰੇਡੀਓ ਹੋਸਟ ਨੂੰ ਧਮਕਾਉਣ ਸਬੰਧੀ ਕੇਸ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਮੀਡੀਆ ਮੁਤਾਬਕ ਅਟਵਾਲ ਵੱਲੋਂ ਕਥਿਤ ਤੌਰ ‘ਤੇ ਇੱਕ ਰੇਡੀਓ ਹੋਸਟ ਨੂੰ ਧਮਕੀ ਦਿੱਤੀ ਗਈ ਸੀ ਅਤੇ ਇਸ ਮਾਮਲੇ ‘ਚ ਸੁਣਵਾਈ 7 ਜੂਨ ਨੂੰ ਹੋਵੇਗੀ। ਇੱਕ ਰੇਡੀਓ ਹੋਸਟ ਦੀ ਸ਼ਿਕਾਇਤ ‘ਤੇ ਜਸਪਾਲ ਅਟਵਾਲ ਨੂੰ ਅਪ੍ਰੈਲ ‘ਚ ਰੋਇਲ ਕਨੇਡੀਅਨ ਮਾਊਂਟਡ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ‘ਚ ਜੱਜ ਸਾਹਮਣੇ ਪੇਸ਼ੀ ਤੋਂ ਬਾਅਦ ਛੱਡ ਦਿੱਤਾ ਗਿਆ। ਅਟਵਾਲ ਖਿਲਾਫ ਕੁੱਟਮਾਰ ਤੇ ਜਾਨੋ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਹਨ।

ਦੱਸ ਦਈਏ ਕਿ ਅਟਵਾਲ ‘ਤੇ 1980ਵੇਂ ਦਹਾਕੇ ‘ਚ ਪੰਜਾਬ ਤੋਂ ਗਏ ਇੱਕ ਕੈਬਨਿਟ ਮੰਤਰੀ ਨੂੰ ਮਾਰਨ ਦੇ ਦੋਸ਼ ਵੀ ਲੱਗੇ ਸਨ ਤੇ ਉਸ ਤੋਂ ਬਾਅਦ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦੀ ਭਾਰਤ ਫੇਰੀ ਦੌਰਾਨ ਉਹ ਸੁਰਖੀਆਂ ‘ਚ ਆਇਆ ਸੀ। ਉਸ ਨੂੰ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਦੀ ਰਿਹਾਇਸ਼ ‘ਤੇ ਖਾਣੇ ‘ਤੇ ਬੁਲਾਇਆ ਗਿਆ ਸੀ ਪਰ ਮੀਡੀਆ ‘ਚ ਇਹ ਮੁੱਦਾ ਆਉਣ ਤੋਂ ਬਾਅਦ ਉਸ ਦੀ ਹਾਜ਼ਰੀ ‘ਤੇ ਰੋਕ ਲੱਗ ਗਈ ਸੀ।

ਹਾਲਾਂਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੇਨੀਅਲ ਜੀਨ ਨੇ ਕਿਹਾ ਸੀ ਕਿ ਮੀਡੀਆ ਵੱਲੋਂ ਇਸ ਮੁੱਦੇ ਨੂੰ ਕੁਝ ਲੋਕਾਂ ਦੀ ਸ਼ਹਿ ‘ਤੇ ਜਾਣਬੁੱਝ ਕੇ ਉਛਾਲਿਆ ਗਿਆ ਸੀ ਤਾਂ ਜੋ ਟਰੂਡੋ ਦੀ ਭਾਰਤ ਫੇਰੀ ਉੱਪਰ ਸਵਾਲ ਖੜ੍ਹੇ ਕੀਤੇ ਜਾ ਸਕਣ ਅਤੇ ਕੈਨੇਡਾ ਤੇ ਭਾਰਤ ਦੇ ਆਪਸੀ ਸਬੰਧਾਂ ‘ਚ ਅੜਿੱਕਾ ਡਾਹਿਆ ਜਾ ਸਕੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟਰੂਡੋ ਦੇ ਭਾਰਤ ਦੌਰੇ ‘ਚ ਫਿੱਕ ਪਾਉਣ ਵਾਲੇ ਅਟਵਾਲ ‘ਤੇ ਕੈਨੇਡਾ ‘ਚ ਕੇਸ ਦਰਜ